ਸਿੱਧਾ ਸਾਦਾ ਬਿਆਨ ਦੇਣਾ ਏ----"ਜਨਾਬ ਸਾਬਿਰ ਅਲੀ ਸਾਬਿਰ ਸਾਹਿਬ"
Tue 14 Jan, 2020 0ਸਿੱਧਾ ਸਾਦਾ ਬਿਆਨ ਦੇਣਾ ਏ
ਹੱਕ ਖਾਧਾ ਏ ਨਾ ਖਾਣ ਦੇਣਾ ਏ
ਸ਼ੇਅਰ ਸੁਣਕੇ ਤੇ ਦਾਤ ਨੀ ਦੇਣੀ
"ਵਿੱਚਲੀ ਗੱਲ" ਤੇ ਧਿਆਨ ਦੇਣਾ ਏ
ਮੁੱਲਾਂ ਕਰਦਾ ਗਰਾਹੀ ਤੇ ਰੱਜਦਾ ਨੀ
.
"ਵਿੱਚਲੀ ਗੱਲ ਏ ਜਿਹੜੀ"
ਮੁੱਲਾਂ ਕਰਦਾ ਗਰਾਹੀ ਰੱਜਦਾ ਨੀ
ਕੇ ਲਾ- ਮਕਾਂ ਨੂੰ ਮਕਾਨ ਦੇਣਾ ਏ।
ਯਾਰਾ ਸਦਕਾ ਉਤਰ ਦਿੱਤਾ ਏ
ਮੈਨੂੰ, ਮੇਰੇ ਤੋ ਵਾਰ ਦਿੱਤਾ ਏ
ਖੁਦ ਨੂੰ ਭਾਵੇਂ ਮੈੰ ਵਿਸਾਰ ਦਿੱਤਾ ਏ
ਓਹਨੂੰ ਰੱਜਵਾ ਮੈੰ ਪਿਆਰ ਦਿੱਤਾ ਏ
ਜੇਹੜੇ ਪੱਥਰ ਤੇ ਲੀਕ ਸੀ ਤੇਰੀ
ਮੈੰ ਓਹ ਪੱਥਰ ਪੰਘਾਰ ਦਿੱਤਾ ਏ
ਮੇਰੇ ਅੱਗੇ ਨਾ ਆ ਭਲਾ ਹੋਵੀਂ
ਮੈੰ ਤੇ "ਮੈੰ" ਨੂੰ ਵੀ ਮਾਰ ਦਿੱਤਾ ਏ।
"ਜਨਾਬ ਸਾਬਿਰ ਅਲੀ ਸਾਬਿਰ ਸਾਹਿਬ"
Comments (0)
Facebook Comments (0)