ਫੌਜੀ ਨਹੀਂ ਰਹੇਗਾ ਕੁਆਰਾ, ਬਾਰਡਰ 'ਤੇ ਹੀ ਆਉਣਗੇ ਰਿਸ਼ਤੇ!

ਫੌਜੀ ਨਹੀਂ ਰਹੇਗਾ ਕੁਆਰਾ, ਬਾਰਡਰ 'ਤੇ ਹੀ ਆਉਣਗੇ ਰਿਸ਼ਤੇ!

ਨਵੀਂ ਦਿੱਲੀ: ਭਾਰਤ ਤਿੱਬਤ ਸੀਮਾ ਪੁਲਿਸ ਨੇ ਅਪਣੇ ਕੁਆਰੇ, ਵਿਧਵਾ ਅਤੇ ਤਲਾਕਸ਼ੁਦਾ ਜਵਾਨ ਅਤੇ ਕਰਮਚਾਰੀਆਂ ਲਈ ਜੀਵਨਸਾਥੀ ਖੋਜਣ ਵਿਚ ਮਦਦ ਪਹੁੰਚਾਉਣ ਲਈ ਇਕ ਮੈਟ੍ਰੋਮੋਨਿਅਲ ਪੋਰਟਲ ਸ਼ੁਰੂ ਕੀਤਾ ਹੈ। ਕਿਸੇ ਵੀ ਅਰਧਸੈਨਿਕ ਬਲ ਵਿਚ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਪਹਾੜੀ ਇਲਾਕਿਆਂ ਵਿਚ ਲੜਾਈ ਲਈ ਸਿਖਲਾਈ ਵਾਲੇ ਇਸ ਬਲ ਤੇ ਮੁੱਖ ਰੂਪ ਤੋਂ ਚੀਨ ਤੋਂ ਲਗਦੀ ਸੀਮਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ।

ਇਕ ਅਫ਼ਸਰ ਨੇ ਦਸਿਆ ਕਿ ਆਈਟੀਬੀਪੀ ਵਿਚ ਵੱਖ-ਵੱਖ ਰੈਂਕਾਂ ਵਿਚ ਕਰੀਬ 25000 ਕੁਆਰੇ ਪੁਰਸ਼ ਅਤੇ 1000 ਔਰਤਾਂ ਹਨ। ਬਹੁਤ ਸਾਰੇ ਕਰਮੀ ਸੁਦੂਰ ਖੇਤਰਾਂ ਵਿਚ ਤੈਨਾਤ ਰਹਿੰਦੇ ਹਨ। ਅਜਿਹੇ ਵਿਚ ਉਹਨਾਂ ਅਤੇ ਉਹਨਾਂ ਦੇ ਪਰਵਾਰਾਂ ਲਈ ਜੀਵਨਸਾਥੀ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਉਹ ਇਸ ਮਦਦ ਕਰ ਰਹੇ ਹਨ। ਅਧਿਕਾਰੀ ਨੇ ਦਸਿਆ ਕਿ ਬਹੁਤ ਸਾਰੇ ਕਰਮੀ ਇਸ ਸੰਗਠਨ ਦੇ ਅੰਦਰ ਹੀ ਜੀਵਨਸਾਥੀ ਚਾਹੁੰਦੇ ਹਨ ਕਿਉਂ ਕਿ ਸਰਕਾਰੀ ਨਿਯਮ ਉਸ ਜੋੜੇ ਨੂੰ ਇਕ ਹੀ ਸਥਾਨ ਤੇ ਤੈਨਾਤੀ ਦੀ ਸੁਵਿਧਾ ਪ੍ਰਦਾਨ ਕਰਦੇ ਹਨ।

ਫਿਰ ਜੇ ਦੋਵਾਂ ਆਈਟੀਬੀਪੀ ਤੋਂ ਹੋਣਗੇ ਤਾਂ ਇਕ ਦੂਜੇ ਦੇ ਕੰਮ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ। ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਹਾਲ ਹੀ ਵਿਚ ਬਲ ਦੇ ਆਈਟੀ ਡਿਪਾਰਟਮੈਂਟ ਨੂੰ ਮੈਟ੍ਰੀਮੋਨਿਅਲ ਪੋਰਟਲ ਵਿਕਸਿਤ ਕਰਨ ਲਈ ਕਿਹਾ ਹੈ।ਆਈਟੀਬੀਪੀ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਦਸਿਆ ਕਿ ਪੋਰਟਲ ਤੇ ਹੁਣ ਤਕ 150 ਜਵਾਨ ਅਤੇ ਕਰਮਚਾਰੀ ਪੰਜੀਕਰਨ ਦਰਜ ਕਰਾ ਚੁੱਕੇ ਹਨ।

 

ਹੌਲੀ-ਹੌਲੀ ਇਹਨਾਂ ਦੀ ਗਿਣਤੀ ਵਧੇਗੀ। ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ 24 ਅਕਤੂਬਰ 1962 ਨੂੰ ਬਲ ਦੀ ਸਥਾਪਨਾ ਹੋਈ। ਆਈਟੀਬੀਪੀ ਤੇ ਮੁੱਖ ਰੂਪ ਤੋਂ ਚੀਨ ਨਾਲ ਲਗਦੀ ਵਾਸਤਵਿਕ ਨਿਯੰਤਰਣ ਰੇਖਾ ਅਤੇ ਇੰਡੋ-ਤਿੱਬਤ ਸੀਮਾ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ। ਇਸ ਵਿਚ 56 ਬਟਾਲਿਅਨ ਸੇਵਾ ਕਰ ਰਹੇ ਹਨ। 4 ਸਪੈਸ਼ਲ ਬਟਾਲਿਅਨ ਹਨ।

ਇਸ ਦੇ 17 ਸਿਖਲਾਈ ਕੇਂਦਰ ਅਤੇ 7 ਲਾਜਿਸਟਿਕ ਇਸਟੈਬਲਿਸ਼ਮੈਂਟ ਹਨ। ਇਕ ਅੰਕੜੇ ਮੁਤਬਾਕ ਆਈਟੀਬੀਪੀ ਵਿਚ ਕਰੀਬ 90 ਹਜ਼ਾਰ ਕਰਮਚਾਰੀ ਹਨ। ਉੱਧਰ ਕੇਂਦਰੀ ਅਰਧਸੈਨਿਕ ਬਲਾਂ ਵਿਚ ਸੀਆਰਪੀਐਫ, ਬੀਐਸਐਫ, ਐਸਐਸਬੀ, ਆਈਟੀਬੀਪੀ, ਸੀਆਈਐਸਐਫ ਅਤੇ ਐਨਡੀਆਰਐਫ ਆਉਂਦੇ ਹਨ ਜਿਹਨਾਂ ਵਿਚ ਕਰੀਬ 10 ਲੱਖ ਕਰਮੀ ਹਨ।