ਪੰਜਾਬੀ ਵਿਸ਼ੇ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਤੇਜਿੰਦਰ ਕੌਰ ਦਾ ਸਨਮਾਨ ਕੀਤਾ ਗਿਆ।
Fri 13 Sep, 2024 0ਚੋਹਲਾ ਸਾਹਿਬ 13 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪਿੰਡ ਜਗਤਪੁਰਾ ਦੀ ਮਿਸ ਤੇਜਿੰਦਰ ਕੌਰ ਪੁੱਤਰੀ ਰਾਜਬੀਰ ਸਿੰਘ ਫਰਵਰੀੇ ਅਤੇ ਮਾਰਚ, 2024 ਦੇ ਮਹੀਨੇ ਵਿੱਚ ਹੋਈ ਆਈ ਐਸ ਸੀ ਪ੍ਰੀਖਿਆ ਵਿੱਚ ਸੀ ਆਈ ਐਸ ਸੀ ਈ ਬੋਰਡ ਵਿੱਚ ਪੰਜਾਬੀ ਵਿਸ਼ੇ ਵਿੱਚ ਪਹਿਲੇ ਸਥਾਨ ਤੇ ਰਹੀ ਹੈ। ਉਹ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਦੀ ਸ਼ਾਨਦਾਰ ਵਿਿਦਆਰਥਣ ਸੀ। ਇਹ ਅਹੁਦਾ ਹਾਸਲ ਕਰਕੇ ਉਸ ਨੇ ਸਕੂਲ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਵੀ ਮਾਣ ਵਧਾਇਆ ਹੈ ਕਿਉਂਕਿ ਬੋਰਡ ਨਾਲ ਸਬੰਧਤ ਸਕੂਲ ਪੂਰੇ ਭਾਰਤ ਵਿੱਚ ਹਨ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਉੱਪ ਮੁਖੀ ਬਾਬਾ ਹਾਕਮ ਸਿੰਘ ਜੀ ਨੇ ਸਟਾਫ਼ ਅਤੇ ਵਿਿਦਆਰਥੀਆਂ ਦੀ ਹਾਜ਼ਰੀ ਵਿੱਚ ਮਿਸ ਤੇਜਿੰਦਰ ਕੌਰ ਨੂੰ ਸਨਮਾਨਿਤ ਕੀਤਾ। ਬਾਬਾ ਹਾਕਮ ਸਿੰਘ ਜੀ ਨੇ ਮਿਸ ਤੇਜਿੰਦਰ ਕੌਰ ਨੂੰ 2100ੇ- ਰੁਪਏ ਦਾ ਨਕਦ ਇਨਾਮ ਦਿੱਤਾ। ਬਾਬਾ ਜੀ ਨੇ ਮਿਸ ਤੇਜਿੰਦਰ ਕੌਰ ਨੂੰ ਅਸ਼ੀਰਵਾਦ ਦਿੱਤਾ ਅਤੇ ਵਿਿਦਆਰਥੀ ਦੇ ਪਿਤਾ ਸ: ਰਾਜਬੀਰ ਸਿੰਘ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸਕੂਲ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਸਰਪ੍ਰਸਤੀ ਦੇ ਨਾਲ-ਨਾਲ ਬਾਬਾ ਹਾਕਮ ਸਿੰਘ ਜੀ ਦੀ ਯੋਗ ਰਹਿਨੁਮਾਈ ਅਤੇ ਨਿਯੰਤਰਣ ਅਧੀਨ ਹਰ ਪਾਸੇ ਤਰੱਕੀ ਕਰ ਰਿਹਾ ਹੈ। ਪ੍ਰਿੰਸੀਪਲ ਡਾ (ਸ਼੍ਰੀਮਤੀ) ਰਿਤੂ ਨੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸਕੂਲ ਦੇ ਡਾਇਰੈਕਟਰ ਸ਼ ਐਸ ਕੇ ਦੁੱਗਲ ਨੇ ਹੋਣਹਾਰ ਵਿਿਦਆਰਥਣ ਮਿਸ ਤੇਜਿੰਦਰ ਕੌਰ ਨੂੰ ਸਨਮਾਨਿਤ ਕਰਨ ਲਈ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਪਲ ਕੱਢਣ ਲਈ ਬਾਬਾ ਹਾਕਮ ਸਿੰਘ ਜੀ ਦਾ ਧੰਨਵਾਦ ਕੀਤਾ।
Comments (0)
Facebook Comments (0)