ਸ਼ਿਪਸ ਗਰੁੱਪ ਆਫ ਇੰਸਟੀਚਿਊਟ ਰਾਣੀ ਵਲਾਹ ਦੇ ਸਥਾਪਨਾ ਦਿਵਸ ਤੇ ਨਵੇਂ ਸੈਸ਼ਨ ਸਬੰਧੀ ਸਮਾਗਮ ਕਰਵਾਇਆ ਗਿਆ।

ਸ਼ਿਪਸ ਗਰੁੱਪ ਆਫ ਇੰਸਟੀਚਿਊਟ ਰਾਣੀ ਵਲਾਹ ਦੇ ਸਥਾਪਨਾ ਦਿਵਸ ਤੇ ਨਵੇਂ ਸੈਸ਼ਨ  ਸਬੰਧੀ ਸਮਾਗਮ ਕਰਵਾਇਆ ਗਿਆ।

ਚੋਹਲਾ ਸਾਹਿਬ 6 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਇਲਾਕੇ ਦੀ ਨਾਮਵਰ ਵਿਿਦਆਕ ਸੰਸਥਾ ਸ਼ਿਪਸ ਗਰੁੱਪ ਆਫ ਇੰਸਟੀਚਿਊਟ ਰਾਣੀ ਵਲਾਹ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਤੇ ਸਕੂਲ ਦੇ ਸਥਾਪਨਾ ਦਿਵਸ ਦੇ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ। ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਸਕੂਲ ਦੇ ਵਿਿਦਆਰਥੀਆਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ   ਗੱਤਕਾ,ਬੈਂਡ ਅਤੇ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ। ਪਾਠ ਉਪਰੰਤ ਬੱਚਿਆਂ ਵਲੋਂ ਸ਼ਬਦ ਕੀਰਤਨ, ਛੋਟੇ ਬੱਚਿਆਂ ਵਲੋਂ ਵਾਹਿਗੁਰੂ ਜਾਪ ਤੋਂ ਇਲਾਵਾ ਸਿੱਖ ਇਤਿਹਾਸ ਦੀ ਅਣਮੁੱਲੀ ਜਾਣਕਾਰੀ ਸਾਂਝੀ ਕੀਤੀ। ਗੁਰਮਤਿ ਸਮਾਗਮ ਵਿੱਚ ਪਹੁੰਚੇ ਮਾਪਿਆਂ ਤੇ ਬੱਚਿਆਂ ਲਈ ਸਕੂਲ ਮੈਨੇਜਮੈਂਟ ਵਲੋਂ ਗੁਰੂ ਸਾਹਿਬ ਦੀ ਚਲਾਈ ਲੰਗਰ ਪ੍ਰਥਾ ਅਨੁਸਾਰ ਗੁਰੂ ਕਾ ਲੰਗਰ ਲਗਾਇਆ ਗਿਆ ਸਾਰੇ ਮਾਪਿਆਂ ਵਿਿਦਆਰਥੀਆਂ ਤੇ ਅਧਿਆਪਕਾਂ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਪੰਗਤਾਂ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰਿੰਸੀਪਲ ਸ। ਨਿਰਭੈ ਸਿੰਘ ਸੰਧੂ , ਸੀਬੀਐਸਈ ਪ੍ਰਿੰਸੀਪਲ ਡਾ। ਸੁਮਨ ਡਡਵਾਲ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ  ਵਿਿਦਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਵਿਿਦਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰ ਉਨ੍ਹਾਂ ਨੂੰ ਆਪਣੇ ਕੀਮਤੀ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਬੱਚੇ ਆਪਣੇ ਧਾਰਮਿਕ ਵਿਰਸੇ ਤੋਂ ਅਗਵਾਈ ਲੈ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ। ਇਸ ਕਰਕੇ ਹੀ ਅਸੀਂ ਹਰ ਧਾਰਮਿਕ, ਸਮਾਜਿਕ ਪ੍ਰੋਗਰਾਮ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਅਸੀਂ ਨਵੇਂ ਸੈਸ਼ਨ ਦੀ ਸ਼ੁਰੂਆਤ ਜੁਗੋ ਜੁਗ ਅਟੱਲ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਓਟ ਆਸਰਾ ਲੈ ਕੇ ਕਰ ਰਹੇ ਹਾਂ। ਮਾਪਿਆਂ ਤੋਂ ਇਲਾਵਾ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਵਿੱਚ ਗੁਰਵਿੰਦਰ ਸਿੰਘ ਟੋਨੀ ਭੱਠੇ ਵਾਲੇ , ਡੇਹਰਾ ਸਾਹਿਬ ਤੋਂ ਸਰਪੰਚ ਸ ਹਰਭਜਨ ਸਿੰਘ, ਕੰਵਲਜੀਤ ਸਿੰਘ, ਬਲਜੀਤ ਸਿੰਘ, ਸ਼ਿੰਦਾ ਸਿੰਘ, ਰਾਣੀ ਵਲਾਹ ਤੋਂ ਸਰਪੰਚ ਨਰਿੰਦਰ ਸਿੰਘ,ਮੈਂਬਰ ਖਜ਼ਾਨਾ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ ਪ੍ਰਧਾਨ, ਵੜਿੰਗ ਤੋਂ ਸਰਪੰਚ ਬਲਕਾਰ ਸਿੰਘ,ਰੱਤੋਕੇ ਤੋਂ ਸਰਪੰਚ ਸੁਖਵੰਤ ਸਿੰਘ, ਚੋਹਲਾ ਖ਼ੁਰਦ ਤੋਂ ਸੰਧੂ ਸਾਹਿਬ, ਚੰਬੇ ਤੋਂ ਹਰਪਿੰਦਰ ਸਿੰਘ,ਸੰਗਤਪੁਰ ਤੋਂ ਸਰਪੰਚ ਗੁਰਤੇਜ ਸਿੰਘ ਅਤੇ ਚੋਹਲਾ ਸਾਹਿਬ ਤੋਂ ਮਦਨ ਪਠਾਣੀਆਂ ਆਦਿ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਦਾਖਲਿਆਂ ਸਬੰਧੀ ਇਸ ਨਵੇਂ ਸੈਸ਼ਨ ਤੋਂ ਵਿਿਦਆਰਥੀਆਂ ਦੀ ਪੜ੍ਹਾਈ ਨੂੰ ਹੋਰ ਚੰਗੇਰਾ ਤੇ ਸਮੇਂ ਦੇ ਹਾਣੀ ਬਣਾਉਣ ਲਈ ਲਈ ਬਹੁਤ ਸਾਰੀਆਂ ਨਵੀਆਂ ਸੰਸਥਾਵਾਂ ਨਾਲ ਸਬੰਧ ਬਣਾਏ ਗਏ ਹਨ ਜੋ ਭਵਿੱਖ ਵਿੱਚ ਬੱਚਿਆਂ ਲਈ ਲਾਹੇਵੰਦ ਹੋਣਗੇ।ਜਿਨ੍ਹਾਂ ਵਿਚ ਨਰਸਰੀ ਤੋਂ ਦੂਜੀ ਕਲਾਸ ਤੱਕ ਸ਼ਿਪਸ ਲੰਡਨ ਕਿਡਜ਼,ਤੀਜੀ ਤੋਂ ਦੱਸਵੀਂ ਸੀ।ਬੀ।ਐਸ।ਈ।, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਬਾਰਵੀਂ ਰੈਗੂਲਰ,ਓਪਨ ਦੋਵੇਂ ਪ੍ਰਣਾਲੀਆਂ, ਕੈਂਬਰਿਜ ਟੈਸਟ,ਐਨ।ਐਸ।ਐਸ,ਐਨ।ਟੀ।ਟੀ ਵਰਗੀਆਂ ਸਹੂਲਤਾਂ ਦੇਣ ਦਾ ਉਪਰਾਲਾ ਕਰ ਰਹੇ ਹਾਂ ਅਤੇ ਅੱਗੇ ਤੁਹਾਡੇ ਸਹਿਯੋਗ ਨਾਲ ਹੋਰ ਵੀ ਸਮੇਂ ਦੇ ਮੁਤਾਬਿਕ ਨਵੀਆਂ ਤਕਨੀਕਾਂ ਅਤੇ ਨਵੇਂ ਕੋਰਸ ਲਿਆ ਕੇ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਸਮੇਂ ਦੇ ਹਾਣੀ ਬਣਾਉਣ ਲਈ ਉਪਰਾਲੇ ਕਰਦੇ ਰਹਾਂਗੇ ।