ਪੰਜਾਬ ਦੇ ਸਾਬਕਾ ਮੁੱਖ ਮੰਥਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਵਿਗੜਦੀ ਜਾ ਰਹੀ ਸਿਹਤ ਕਾਰਨ ਸਮੁੱਚੀ ਅਕਾਲੀਦਲ ਲੀਡਰਸ਼ਿਪ ਵਿਚ ਚਿੰਤਾ

ਪੰਜਾਬ ਦੇ ਸਾਬਕਾ ਮੁੱਖ ਮੰਥਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਵਿਗੜਦੀ ਜਾ ਰਹੀ ਸਿਹਤ ਕਾਰਨ ਸਮੁੱਚੀ ਅਕਾਲੀਦਲ ਲੀਡਰਸ਼ਿਪ ਵਿਚ ਚਿੰਤਾ

ਚੰਡੀਗੜ੍ਹ, 25 ਅਗਸਤ 2018

 ਪੰਜਾਬ ਦੇ ਸਾਬਕਾ ਮੁੱਖ ਮੰਥਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਬਕ ਉਨ੍ਹਾਂ ਨੂੰ ਪਹਿਲਾਂ ਵਾਇਰਲ ਹੋਇਆ ਸੀ ਤੇ ਹੁਣ ਜਦੋਂ ਵਾਇਰਲ ਠੀਕ ਹੋਇਆ ਤਾਂ ਉਨ੍ਹਾਂ ਦਾ ਸ਼ੂਗਰ ਲੈਵਲ ਤੇ ਬਲੱਡ ਪ੍ਰੈਸ਼ਰ ਲਗਾਤਾਰ ਘਟਦਾ ਜਾ ਰਿਹਾ ਹੈ । ਜੋ ਕਿ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਮੰਨੇ ਜਾ ਰਹੇ ਨੇ।ਪ੍ਰਕਾਸ਼ ਸਿੰਘ ਬਾਦਲ ਦੀ ਵਿਗੜਦੀ ਜਾ ਰਹੀ ਸਿਹਤ ਕਾਰਨ ਸਮੁੱਚੀ ਅਕਾਲੀਦਲ ਲੀਡਰਸ਼ਿਪ ਵਿਚ ਚਿੰਤਾ ਪੈਦਾ ਹੋ ਗਈ ਹੈ। ਸ. ਬਾਦਲ ਦੀ ਸਿਹਤ ਠੀਕ ਨਾ ਹੋਣ ਕਾਰਨ ਹੀ ਉਹ ਵਿਧਾਨ ਸਭਾ ਹਾਜ਼ਰੀ ਭਰਨ ਨਹੀਂ ਆਏ ਤੇ ਸ਼ਾਇਦ ਬਾਕੀ ਦੇ ਦਿਨਾਂ 'ਚ ਵੀ ਉਹ ਗੈਰਹਾਜ਼ਰ ਹੀ ਰਹਿਣ। ਅਕਾਲੀਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਵੀ ਉਹ ੧੦ ਕੁ ਮਿੰਟ ਹੀ ਰੁਕ ਸਕੇ। ਸ. ਬਾਦਲ ਦੇ ਨਾਲ ਤੈਨਾਤ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਰੱਖ ਰਹੀ ਹੈ। 
ਪਾਰਟੀ ਆਗੂਆਂ ਮੁਤਾਬਕ ਪਿਛਲੀਆਂ ਚੋਣਾਂ ਤੋਂ ਬਾਅਦ ਬਾਦਲ ਨੇ ਰਾਜਸੀ ਮਸਲਿਆਂ 'ਤੇ ਵਿਚਾਰਾਂ 'ਚ ਦਖਲ ਦੇਣਾ ਬੰਦ ਕਰ ਦਿੱਤਾ। ਪਾਰਟਿ ਦੇ ਤਮਾਮ ਫੈਸਲੇ ਉਨ੍ਹਾਂ ਦਾ ਪੁੱਤਰ ਤੇ ਅਕਾਲੀਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਕਰਦੇ ਨੇ।