
ਸਾਬਕਾ ਵਿਧਾਇਕ ਬ੍ਰਹਮਪੁਰਾ ਦੀ ਮੌਜੂਦਗੀ 'ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
Sat 8 Sep, 2018 0
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਾਉਣੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ: ਰਵਿੰਦਰ ਸਿੰਘ ਬ੍ਰਹਮਪੁਰਾ
ਡਾ ਜਗਦੇਵ ਸਿੰਘ
ਤਰਨ ਤਾਰਨ 7 ਸਤੰਬਰ 2018:
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਉਣ ਵਾਲੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਮੌਜੂਦਗੀ ਵਿੱਚ ਉਮੀਦਵਾਰਾਂ ਨੇ ਤਰਨ ਤਾਰਨ ਵਿਖੇ ਰਿਟਰਨਿੰਗ ਅਫ਼ਸਰ ਅਤੇ ਏਡੀਸੀ ਜਨਰਲ ਸੰਦੀਪ ਰਿਸ਼ੀ ਅਤੇ ਖਡੂਰ ਸਾਹਿਬ ਵਿਖੇ ਤਹਿਸੀਲਦਾਰ ਸੀਮਾ ਸਿੰਘ ਕੋਲ ਭਰੀਆਂ ਆਪਣੀਆਂ ਨਾਮਜ਼ਦਗੀਆਂ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲਿਆ।
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਰੀਆਂ ਸੀਟਾਂ ਤੇ ਚੋਣ ਲੜਨਗੇ।ਉਨ੍ਹਾਂ ਜੋ਼ਨਾ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਵਿੱਚ ਖਡੂਰ ਸਾਹਿਬ ਤੋਂ ਠੇਕੇਦਾਰ ਸਰਬਜੀਤ ਸਿੰਘ ਪੱਖੋਕੇ, ਗੁਰਦੀਪ ਕੌਰ ਗੋਇੰਦਵਾਲ ਸਾਹਿਬ, ਭਗਵੰਤ ਕੌਰ ਮੁੰਡਾ ਪਿੰਡ, ਰੁਪਿੰਦਰ ਕੌਰ ਡੇਰਾ ਸਾਹਿਬ, ਮਾਣੋ ਚਾਹਲ ਗਿਆਨ ਸਿੰਘ ਸਬਾਜ਼ਪੁਰ ਨੂੰ ਪਾਰਟੀ ਨੇ ਇਨ੍ਹਾਂ ਉਮੀਦਵਾਰਾਂ ਨੂੰ ਮੈਦਾਨ ਚ ਉਤਾਰਿਆ ਹੈ।
ਉਨ੍ਹਾਂ ਅੱਗੇ ਤਰਨ ਤਾਰਨ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਜ਼ੋਨਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਜਿਸ ਵਿੱਚ ਪੱਖੋਕੇ ਤੋਂ ਕੰਵਲਜੀਤ ਸਿੰਘ ਪੱਖੋਕੇ, ਬਾਠ ਕਲਾਂ ਤੋਂ ਸਰਬਜੀਤ ਕੌਰ, ਨੌਰੰਗਾਬਾਦ ਰੁਪਿੰਦਰ ਕੌਰ, ਪੰਡੋਰੀ ਗੋਲਾ ਕਸ਼ਮੀਰ ਸਿੰਘ, ਕੱਦ ਗਿੱਲ ਜਸਵੰਤ ਸਿੰਘ ਜੱਟਾ, ਜੋਧਪੁਰ ਦਲਬੀਰ ਸਿੰਘ ਸੰਘੇ, ਡਾਲੇਕੇ ਕੁਲਵਿੰਦਰ ਕੌਰ, ਮਾਣੋ ਚਾਹਲ ਮਾਸਟਰ ਹਰਿੰਦਰ ਸਿੰਘ, ਸ਼ਾਹਬਾਜ਼ਪੁਰ ਸਿਮਰਜੀਤ ਕੌਰ ਗੁਲਾਲੀਪੁਰ, ਥੇਂਹ ਬ੍ਰਾਹਮਣਾ ਸੁਰਮੇਲ ਸਿੰਘ, ਜਿਉਂਬਾਲਾ ਗੁਰਪ੍ਰੀਤ ਕੌਰ, ਭੋਜੀਆਂ ਬਲਬੀਰ ਗਿੱਲ ਵੜੈਚ ਅਤੇ ਬਲਾਕ ਸੰਮਤੀ ਨੁਸ਼ਹਿਰਾ ਪੰਨੂਆਂ ਦੇ ਜ਼ੋਨਾਂ ਤੋਂ ਮੁਗਲ ਚੱਕ ਤੋਂ ਗੁਰਮੀਤ ਕੌਰ, ਲਾਲਪੁਰ ਪਿਆਰਾ ਸਿੰਘ ਦੁੱਗਲਵਾਲ, ਤੁਰ ਮੁਖਤਿਆਰ ਸਿੰਘ ਤੁਰ, ਫੈਲੋਕੇ ਬਲਵੰਤ ਕਾਹਲਵਾਂ ਅਤੇ ਚੁਤਾਲਾ ਤੋਂ ਬਿਕਰਮਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਚੋਣਾਂ ਬਿਲਕੁਲ ਨਿਰਪੱਖ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਕੁਲਦੀਪ ਸਿੰਘ ਔਲਖ, ਦਲਬੀਰ ਸਿੰਘ ਜਹਾਂਗੀਰ, ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈਂ, ਪ੍ਰੇਮ ਸਿੰਘ ਗੋਇੰਦਵਾਲ, ਗੁਰਿੰਦਰ ਸਿੰਘ ਟੋਨੀ, ਗੁਰਸੇਵਕ ਸਿੰਘ ਸ਼ੇਖ, ਸਤਨਾਮ ਸਿੰਘ ਚੋਹਲਾ ਸਾਹਿਬ, ਓ ਐੱਸ ਡੀ ਦਮਨਜੀਤ ਸਿੰਘ, ਰਮਨਦੀਪ ਸਿੰਘ ਭਰੋਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Comments (0)
Facebook Comments (0)