ਰੋਣ ਕਿਨਾਰਾ ਕੌਣ...?

ਰੋਣ ਕਿਨਾਰਾ ਕੌਣ...?

ਰੋਣ ਕਿਨਾਰਾ ਕੌਣ ਭਾਲਦਾ, ਹਾਸਿਆਂ ਦੇ ਸੱਭ ਤਾਰੂ ਨੇ,
ਨਿਜ ਲਈ ਭ੍ਰਿਸ਼ਟ ਹੋਏ, ਅੰਦਰੋਂ ਕਰਦੇ ਮਾਰੂ-ਮਾਰੂ ਨੇ,
ਮਨ ਮਾਰ ਕੇ ਮਾਰਨ ਹੋਰਾਂ, ਕਰਨ ਕਰਤੂਤਾਂ ਚੋਰ ਜਿਹੀਆਂ,
ਕਾਂਵਾਂ ਵਰਗੇ ਹੋਏ ਨੇ ਸੱਭ, ਪੈਲਾਂ ਪਾਉਂਦੇ ਮੋਰ ਜਿਹੀਆਂ,
ਹੋਸ਼ ਕਰ ਕੁੱਝ ਸੋਚ 'ਸੁਰਿੰਦਰ' ਪਾਪੀ ਪਾਪਾਂ ਤੋਂ ਨਾ ਭਾਰੂ ਨੇ,
ਰੋਣ ਕਿਨਾਰਾ ਕੌਣ ਭਾਲਦਾ, ਹਾਸਿਆਂ ਦੇ ਸੱਭ ਤਾਰੂ ਨੇ,
ਨਿਜ ਲਈ ਭ੍ਰਿਸ਼ਟ ਹੋਏ, ਅੰਦਰੋਂ ਕਰਦੇ ਮਾਰੂ-ਮਾਰੂ ਨੇ।