
ਮਿੱਡ-ਡੇ-ਮੀਲ ਦਾ ਕੰਮ ਵੀ ਹੁਣ ਕਲਰਕਾਂ ਨੂੰ ਸੋਪਿਆ ,ਅਧਿਆਪਕਾਂ ਨੂੰ ਮਿਲੀ ਰਾਹਤ
Sat 15 Sep, 2018 0
ਅਧਿਆਪਕਾਂ ਲਈ ਤਾਂ ਵੱਡੀ ਰਾਹਤ ਲੈ ਕੇ ਆਇਆ ਅਤੇ ਕਲਰਕਾਂ ਲਈ ਆਫਤ
ਜਲੰਧਰ 15 ਸਤੰਬਰ 2018
-ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਇਕ ਪੱਤਰ ਜਾਰੀ ਕੀਤਾ ਗਿਆ, ਜੋ ਅਧਿਆਪਕਾਂ ਲਈ ਤਾਂ ਵੱਡੀ ਰਾਹਤ ਲੈ ਕੇ ਆਇਆ ਅਤੇ ਕਲਰਕਾਂ ਲਈ ਆਫਤ। ਇਸ ਪੱਤਰ ਵਿਚ ਵਿਭਾਗ ਵੱਲੋਂ ਸਕੂਲ ਵਿਚ ਕਲਰਕਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਕੰਮਾਂ ਵਿਚ ਕੁਝ ਨਵੇਂ ਵੀ ਜੋੜੇ ਗਏ ਹਨ। ਪੱਤਰ ਦੇ ਮੁਤਾਬਕ ਸਿੱਖਿਆ ਵਿਭਾਗ ਦਾ ਜੋ ਤਰਕ ਹੈ, ਉਸ ਵਿਚ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਅਧਿਆਪਕਾਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ ਸਿੱਖਿਅਕ ਕੰਮ ਨਹੀਂ ਲਿਆ ਜਾਵੇਗਾ। ਇਸ ਕਾਰਨ ਜੋ ਨਵੇਂ ਕੰਮ ਕਲਰਕਾਂ ਨੂੰ ਸੌਂਪੇ ਗਏ ਹਨ, ਉਨ੍ਹਾਂ ਵਿਚ ਮੁੱਖ ਤੌਰ ’ਤੇ ਮਿੱਡ-ਡੇ-ਮੀਲ ਦਾ ਕੰਮ ਵੀ ਹੁਣ ਕਲਰਕਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨਕਮ ਟੈਕਸ ਦਾ ਕੰਮ ਵੀ ਕਲਰਕ ਕਰਨਗੇ। ਵਿਭਾਗ ਵੱਲੋਂ ਪੱਤਰ ਵਿਚ ਕਿਹਾ ਗਿਆ ਹੈ ਕਿ ਸਕੂਲ ਵਿਚ ਕਲਰਕਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਹੋਰ ਸਪੱਸ਼ਟ ਬਣਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਸਕੂਲ ਵਿਚ ਕਲਰਕਾਂ ਤੋਂ ਕਰਵਾਏ ਜਾਣ ਵਾਲੇ ਕੰਮਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ਨਵੀਂ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਕਲਰਕਾਂ ਨੂੰ ਸੌਂਪੇ ਗਏ ਕੰਮਾਂ ਦੀ ਗਿਣਤੀ 100 ਤੋਂ ਵੀ ਉੱਪਰ ਪਹੁੰਚ ਜਾਂਦੀ ਹੈ। ਇਨ੍ਹਾਂ ਕੰਮਾਂ ਵਿਚ ਬਹੁਤ ਸਾਰੇ ਕੰਮ ਨਵੇਂ ਜੋੜ ਦਿੱਤੇ ਗਏ ਹਨ। ਇਸ ਪੱਤਰ ਦੇ ਬਾਅਦ ਅਧਿਆਪਕਾਂ ਵਿਚ ਜਿਥੇ ਖੁਸ਼ੀ ਦੀ ਲਹਿਰ ਹੈ, ਉਥੇ ਕਲਰਕਾਂ ਨੂੰ ਸਮਝ ਨਹੀਂ ਆ ਰਹੀ ਕਿ ਇੰਨੇ ਵੱਡੇ ਕੰਮ ਉਹ ਕਿਵੇਂ ਕਰ ਸਕਣਗੇ।
Comments (0)
Facebook Comments (0)