ਨਾਜ਼ੁਕ ਪੈਰਾਂ ਤੇ ਛਾਲੇ, ਸੂਹੇ ਗੁਲਾਬ ਸਾਡੇ

ਨਾਜ਼ੁਕ ਪੈਰਾਂ ਤੇ ਛਾਲੇ, ਸੂਹੇ ਗੁਲਾਬ ਸਾਡੇ

ਨਾਜ਼ੁਕ ਪੈਰਾਂ ਤੇ ਛਾਲੇ, ਸੂਹੇ ਗੁਲਾਬ ਸਾਡੇ!
ਰਸਤੇ ਵਲ਼ਾ ਕੇ ਲੰਘੇ, ਸਾਰੇ ਅਜ਼ਾਬ ਸਾਡੇ!

ਵਸਲਾਂ ਦੀ ਤਾਂਘ ਸੀਨੇ,ਹਿਜਰਾਂ ਨੇ ਸਾੜਿਆ ਹੈ,
ਜੀਂਦੇ ਹੀ ਮਰ ਗਏ ਨੇ, ਨੈਣਾਂ 'ਚ ਖ਼ਾਬ ਸਾਡੇ!

ਬਿਰਹੋਂ ਦੇ ਨਸ਼ਤਰਾਂ ਨੇ,ਦਿਲ ਨੂੰ ਹੈ ਛਲਣੀ ਕੀਤਾ,
ਬੱਦਲਾਂ ਦੇ ਵਾਂਗ ਨੈਣੋਂ, ਚੋੰਦਾ ਹੈ ਆਬ ਸਾਡੇ!

ਗ਼ੈਰਾਂ ਦੇ ਮਹਿਲ ਵਿੱਚੋਂ, ਹੋ ਕੇ ਨੇ ਆਏ ਮਹਿਰਮ,
ਮਹਿਰਮ ਦੀ ਚਾਲ ਬਦਲੀ, ਬਦਲੇ ਨਵਾਬ ਸਾਡੇ!

ਕਿਸਨੇ ਹੈ ਜ਼ਹਿਰ ਘੋਲ਼ੀ, ਪਾਣੀ, ਹਵਾ ਦੇ ਅੰਦਰ,
ਲਾਸ਼ਾਂ ਦੇ ਨਾਲ ਭਰ ਗਏ ਪੰਜੇ ਹੀ ਆਬ ਸਾਡੇ!

-- ਭਜਨ ਆਦੀ