
ਬੇਘਰ ਹੁੰਦਿਆਂ ਹੀ ਅਰਹਾਨ ਨੇ ਕਬੂਲਿਆ ਰਸ਼ਮੀ ਲਈ ਪਿਆਰ
Tue 19 Nov, 2019 0
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਅਰਹਾਨ ਖਾਨ ਦੀ ਵਾਈਲਡ ਕਾਰਡ ਐਂਟਰੀ ਹੋਈ ਸੀ ਪਰ ਉਹ ਘਰ 'ਚ ਬੇਹੱਦ ਘੱਟ ਦਿਨ ਰਹੇ। 15 ਦਿਨਾਂ ਬਾਅਦ ਹੀ ਬਿੱਗ ਬੌਸ ਤੋਂ ਐਲੀਮਿਨੇਟ ਹੋ ਗਏ। ਹੁਣ ਅਰਹਾਨ ਖਾਨ ਨੇ ਘਰੋਂ ਬਾਹਰ ਬਿੱਗ ਬੌਸ ਦੇ ਆਪਣੇ ਅਨੁਭਵ ਤੇ ਰਸ਼ਮੀ ਦੇਸਾਈ ਨਾਲ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਰਹਾਨ ਖਾਨ ਨੇ ਰਸ਼ਮੀ ਲਈ ਆਪਣੀ ਫੀਲਿੰਗਸ ਕਬੂਲ ਕੀਤੀ ਹੈ। ਬਿੱਗ ਬੌਸ ਦੇ ਘਰ ਅੰਦਰ ਵੀ ਰਸ਼ਮੀ ਦੇਸਾਈ ਤੇ ਅਰਹਾਨ ਖਾਨ ਦੀ ਕੈਮਿਸਟਰੀ ਨੂੰ ਲੈ ਕੇ ਖੂਬ ਗੱਲਬਾਤ ਹੁੰਦੀ ਸੀ। ਦੂਜੇ ਕੰਟੈਸਟੈਂਟ ਸਮਝ ਨਹੀਂ ਪਾਉਂਦੇ ਸਨ ਕਿ ਦੋਵਾਂ ਵਿਚਕਾਰ ਸਿਰਫ ਦੋਸਤੀ ਹੈ ਜਾਂ ਉਸ ਤੋਂ ਵੱਧ ਕੇ ਕੁਝ ਹੋਰ।
ਬਿੱਗ ਬੌਸ 'ਚ ਜਾ ਕੇ ਰਸ਼ਮੀ ਪ੍ਰਤੀ ਭਾਵਨਾਵਾਂ ਬਦਲਣ ਲੱਗੀਆਂ
ਅਰਹਾਨ ਨੇ ਕਿਹਾ, ''ਬਿੱਗ ਬੌਸ ਦੇ ਘਰ 'ਚ ਆਉਣ ਤੋਂ ਪਹਿਲਾਂ ਉਹ ਤੇ ਰਸ਼ਮੀ ਦੇਸਾਈ ਬੈਸਟ ਫਰੈਂਡ ਸਨ। ਬਿੱਗ ਬੌਸ 'ਚ ਜਾਣ ਤੋਂ ਬਾਅਦ ਰਸ਼ਮੀ ਦੇਸਾਈ ਪ੍ਰਤੀ ਉਨ੍ਹਾਂ ਦੀਆਂ ਭਾਵਨਾਵਾਂ ਬਦਲਣ ਲੱਗੀਆਂ। ਬਿੱਗ ਬੌਸ ਦੇ ਘਰ 'ਚ ਮੈਂ ਰਸ਼ਮੀ ਪ੍ਰਤੀ ਆਕਰਸ਼ਿਤ ਮਹਿਸੂਸ ਕੀਤਾ। ਅਰਹਾਨ ਨੇ ਇਹ ਵੀ ਕਿਹਾ ਕਿ ਰਸ਼ਮੀ ਵੱਲ ਜੋ ਦੇਖਣਾ ਸੀ ਉਹ ਵੀ ਚੇਂਜ਼ ਹੋਣ ਵਾਲਾ ਸੀ। ਰਸ਼ਮੀ ਵੀ ਕਾਫੀ ਹੈਰਾਨ ਸੀ ਤੇ ਜਦੋਂ ਮੈਂ ਬਿੱਗ ਬੌਸ ਤੋਂ ਬਾਹਰ ਆਇਆ ਤਾਂ ਉਹ ਬਹੁਤ ਰੋਈ।''
ਰਸ਼ਮੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ
ਅਰਹਾਨ ਨੇ ਕਿਹਾ ਕਿ ਉਹ ਰਸ਼ਮੀ ਦੇਸਾਈ ਲਈ ਪਿਆਰ ਮਹਿਸੂਸ ਕਰ ਰਹੇ ਹਨ। ਉਹ ਬਿੱਗ ਬੌਸ ਦੇ ਘਰ 'ਚ ਜਾ ਕੇ ਉਨ੍ਹਾਂ ਨੂੰ ਪ੍ਰਪੋਜ਼ ਕਰਨਾ ਚਾਹੁੰਦੇ ਹਨ। ਉਹ ਰਸ਼ਮੀ ਦੇਸਾਈ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਅਰਹਾਨ ਨੇ ਦਾਅਵਾ ਕੀਤਾ ਕਿ ਰਸ਼ਮੀ ਦੇਸਾਈ ਜਾਣਬੂਝ ਕੇ ਸਿਧਾਰਥ ਸ਼ੁਕਲਾ ਨੂੰ ਨਿਸ਼ਾਨਾ ਨਹੀਂ ਬਣਾ ਰਹੀ ਹੈ। ਉਹ ਚਾਹੁੰਦੇ ਹਨ ਕਿ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਆਪਣੇ ਨਾਲ ਵਿਵਾਦ ਸੁਲਝਾ ਲੈਣ।
Comments (0)
Facebook Comments (0)