
ਜ਼ਿਲਾ ਬਾਲ ਭਲਾਈ ਕੌਂਸਲ ਕਪੂਰਥਲਾ ਵੱਲੋਂ ਅੱਜ ਸਥਾਨਕ ਵਿਰਸਾ ਵਿਹਾਰ ਵਿਖੇ ਜ਼ਿਲਾ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ
Wed 1 Aug, 2018 0
ਕਪੂਰਥਲਾ, 1 ਅਗਸਤ 2018
ਬਾਲ ਭਲਾਈ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਬਾਲ ਭਲਾਈ ਕੌਂਸਲ ਕਪੂਰਥਲਾ ਵੱਲੋਂ ਅੱਜ ਸਥਾਨਕ ਵਿਰਸਾ ਵਿਹਾਰ ਵਿਖੇ ਜ਼ਿਲਾ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਜ਼ਿਲੇ ਦੇ 16 ਸਕੂਲਾਂ ਦੇ 389 ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਗ੍ਰੀਨ, ਵਾਈਟ ਅਤੇ ਯੈਲੋ ਤਿੰਨ ਗਰੁੱਪਾਂ ਵਿਚ ਕਰਵਾਏ ਇਨਾਂ ਮੁਕਾਬਲਿਆਂ ਦਾ ਸ਼ੁੱਭ ਆਰੰਭ ਜ਼ਿਲਾ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ ਡਾ. ਮਿਸਬਾ ਖ਼ਾਨ ਨੇ ਕੀਤਾ। ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਹਰੇਕ ਬੱਚੇ ਵਿਚ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਛੁਪੀ ਹੋਈ ਹੁੰਦੀ ਹੈ। ਉਨਾਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਅਤੇ ਇਸ ਨੂੰ ਖੁੱਲ ਕੇ ਪ੍ਰਗਟ ਕਰਨ ਵਿਚ ਬਾਲ ਭਲਾਈ ਕੌਂਸਲ ਅਹਿਮ ਭੂਮਿਕਾ ਨਿਭਾਅ ਰਹੀ ਹੈ।
Comments (0)
Facebook Comments (0)