
ਗਾਇਕ ਪ੍ਰਿੰਸਜੋਤ ਦੀ ਪਲੇਠੀ ਸ਼ਾਰਟ ਫਿ਼ਲਮ ਭਲਕੇ ਹੋਵੇਗੀ ਰਿਲੀਜ਼।
Thu 23 Jul, 2020 0
ਫਿਲਮ `ਖਾਮੋਸ਼ ਪੰਜੇਬ` ਸੁਪਰਹਿੱਟ ਫਿਲਮ ਸਾਬਤ ਹੋਵੇਗੀ - ਗਾਇਕ ਤੇ ਅਦਾਕਾਰ ਪ੍ਰਿੰਸਜੋਤ
ਚੋਹਲਾ ਸਾਹਿਬ 23 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
24 ਜੁਲਾਈ ਨੂੰ ਰਿਲੀਜ਼ ਹੋ ਰਹੀ ਟੋਟਲ ਐਂਟਰਟੇਨਮੈਂਟ ਅਤੇ ਪ੍ਰਡਿਊਸਰ ਅਵਤਾਰ ਲਾਖਾ ਦੀ ਟੈਲੀ ਫਿਲਮ ``ਖਾਮੋਸ਼ ਪੰਜੇਬ`` ਜਿਸਨੂੰ ਅਦਾਕਾਰ `ਤੇ ਡਾਇਰੈਕਟ ਪ੍ਰਿਤਪਾਲ ਪਾਲੀ ਤੇ ਉਹਨਾਂ ਦੇ ਭਰਾ ਪ੍ਰਿਥਵੀਰਾਜ ਸਿੰਘ ਨੇ ਡਾਇਰੈਕਟ ਕੀਤਾ ਹੈ ਜੋ ਜਲਦ ਹੀ ਟੋਟਲ ਐਂਟਰਟੇਨਮੈਂਟ ਦੇ ਯੂਟਿਊਬ ਚੈਨਲ ਤੇ ਦਿਖਾਈ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ `ਤੇ ਅਦਾਕਾਰ ਪਿ੍ੰਸਜੋਤ ਨੇ ਦੱਸਿਆ ਕਿ, ਇਸ ਫਿਲਮ `ਚ ਉਹਨਾਂ ਆਪਣਾ ਰੋਲ ਡਾਇਰੈਕਟਰ ਦੇ ਮੁਤਾਬਿਕ ਬਹੁਤ ਹੀ ਵਧੀਆ ਨਿਭਾਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਫਿਲਮ `ਚ ਅਦਾਕਾਰੀ ਦੇ ਨਾਲ ਨਾਲ ਮਸ਼ਹੂਰ ਗੀਤਕਾਰ ਕੁਲਵੰਤ ਸੇਖੋਂ ਦਾ ਲਿਖਿਆ ਇਕ ਗੀਤ ਵੀ ਗਾਇਆ ਹੈ ।ਉਹਨਾਂ ਕਿਹਾ ਕਿ ਸਾਨੂੰ ਬਹੁਤ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ ਕਿਉਂਕਿ ਇਸ ਫਿਲਮ ਦੀ ਕਹਾਣੀ ਸਾਡੇ ਨਿੱਜੀ ਜੀਵਨ ਵਿੱਚੋਂ ਲਈ ਗਈ ਹੈ ਜੋ ਨੌਜਵਾਨਾਂ ਨੂੰ ਵਧੀਆ ਸੇਧ ਦਵੇਗੀ।ਇਹ ਇਹ ਦੱਸਣਾ ਬਣਦਾ ਹੈ ਕਿ `ਪ੍ਰਿੰਸਜੋਤ` ਇਕ ਬਹੁਤ ਵਧੀਆ ਗਾਇਕ ਹੈ ਜਿਸਦੇ ਕਾਫੀ ਗਾਣੇ ਜਿਵੇਂ `ਹਿੰਮਤ ਨਹੀਂ ਹਾਰੀਦੀ ਬੱਲਿਆ,ਕੰਮ ਐਦਾਂ ਈ ਚੱਲਦੇ ਨੇ`,ਮਸ਼ਹੂਰ ਲੇਖਕ ਨਿੰਮਾ ਲੁਹਾਰਕਾ ਦਾ ਲਿਖਿਆ ਗੀਤ `ਮਰਿਆ ਵੀ ਜਾਣਾ ਨਈਂਓ ਤੇਰੇ ਤੋਂ ਬਗੈਰ ਨੀਂ` ਆਦਿ ਮਾਰਕੀਟ ਵਿੱਚ ਆ ਚੁੱਕੇ ਹਨ ਜਿੰਨਾਂ ਨੂੰ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਹੈ ਅਤੇ ਦਰਸ਼ਕ ਪ੍ਰਿੰਸਜੋਤ ਦੀ ਆਵਾਜ਼ ਦੇ ਦੀਵਾਨੇ ਹਨ।ਪ੍ਰਿੰਸਜੋਤ ਅਦਾਕਾਰ ਵੱਜੋਂ ਅਪਣੀ ਪਹਿਚਾਣ ਬਣਾ ਚੁੱਕੇ ਹਨ ਤੇ ਉਨ੍ਹਾਂ ਦੀਆਂ ਕਈ ਫ਼ਿਲਮਾਂ ਤੇ ਗੀਤ ਰੌਜ਼ਾਨਾ ਹੀ ਸੁਣਨ ਨੂੰ ਮਿਲਦੇ ਰਹਿੰਦੇ ਹਨ।ਇਹ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਫਿ਼ਲਮ ਵਿੱਚ ਪ੍ਰਿੰਸਜੋਤ ਨੇ ਅਸਿਸਟੈਂਟ ਡਾਇਰੈਕਟਰ,ਸਿੰਗਰ ਅਤੇ ਐਕਟਰ ਦਾ ਰੋਲ ਬਾਖੂਬੀ ਨਿਭਾਇਆ ਹੈ ਜਿਸਤੇ ਪੂਰੀ ਪੂਰੀ ਟੀਮ ਨੂੰ ਨਾਜ਼ ਹੈ।ਪ੍ਰਿੰਸਜੋਤ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹੁਤ ਸ਼ੌਕੀਨ ਸੀ ਜਿੰਨਾਂ ਨੇ ਚੰਡੀਗੜ੍ਹ ਤੋਂ ਸੰਗੀਤ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਪੰਜਾਬ ਵਿੱਚ ਵੱਖ ਵੱਖ ਜਗਾ ਲਗਦੇ ਮੇਲਿਆਂ ਆਦਿ ਵਿੱਚ ਆਪਣੇ ਫੰਨ ਦਾ ਮੁਜਾਹਰਾ ਕੀਤਾ ਅਤੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹਿਆ ਹੈ।ਮਿਊਜਿ਼ਕ ਡਾਇਰੈਕਟਰ ਸਚਿਨ ਅਹੂਜਾ ਨੇ ਵੀ ਪ੍ਰਿੰਸਜੋਤ ਦੇ ਗੀਤ ਨੂੰ ਮਿਊਜਿ਼ਕ ਨਾਲ ਸਿੰਗਾਰਿਆ ਹੈ ਜਿਸਤੋਂ ਪਤਾ ਲੱਗਦਾ ਹੈ ਕਿ ਪ੍ਰਿੰਸਜੋਤ ਸੰਗੀਤਕ ਦੁਨੀਆਂ ਵਿੱਚ ਬਹੁਤ ਵਧੀਆ ਪਹਿਚਾਣ ਬਣਾ ਚੁੱਕਾ ਹੈ।ਇਸ ਮੌਕੇ ਫਿਲਮ ਖ਼ਾਮੋਸ਼ ਪੰਜੇਬ ਦਾ ਟਰੇਲਰ ਜਾਰੀ ਹੋਣ ਤੇ ਸੂਫੀ ਗਾਇਕ ਪੂਰਨ ਚੰਦ ਵਡਾਲੀ, ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ, ਅਦਾਕਾਰ ਹਰਦੀਪ ਗਿੱਲ, ਅਦਾਕਾਰ ਅਨੀਤਾ ਦੇਵਗਨ ਨੇ ਆਪਣਾ ਪਿਆਰ ਭੇਜਿਆ ਹੈ। ਜਿਸ ਨੂੰ ਸਾਰੇ ਕਲਾਕਾਰਾਂ ਅਤੇ ਦਰਸ਼ਕਾਂ ਵੱਲੋਂ ਪਿਆਰ ਨਾਲ ਕਬੂਲ ਕੀਤਾ ਹੈ।
Comments (0)
Facebook Comments (0)