ਕਬੱਡੀ ਖਿਡਾਰੀ ਅਰਸ਼ ਚੋਹਲਾ ਦੀ ਵਰਲਡ ਕਬੱਡੀ ਕੱਪ ਲਈ ਹੋਈ ਚੋਣ

ਕਬੱਡੀ ਖਿਡਾਰੀ ਅਰਸ਼ ਚੋਹਲਾ ਦੀ ਵਰਲਡ ਕਬੱਡੀ ਕੱਪ ਲਈ ਹੋਈ ਚੋਣ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 1 ਦਸੰਬਰ 2019 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਲਤਾਨਪੁਰ ਲੋਧੀ ਤੋਂ 1 ਦਸੰਬਰ ਤੋਂ ਆਰੰਭ ਕੀਤੇ ਜਾ ਰਹੇ ਵਰਲਡ ਕਬੱਡੀ ਕੱਪ ਜਿਸ ਵਿੱਚ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੀਆਂ 9 ਮਹੱਤਵਪੂਰਨ ਕਬੱਡੀ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਅਤੇ ਇਨਾਂ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਗ ਲੈਣ ਲਈ ਭਾਰਤ ਵੱਲੋਂ ਬਣਾਈ ਗਈ ਟੀਮ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੇ ਛੋਟੇ ਭਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਸ਼ ਚੋਹਲਾ ਦੀ ਚੋਣ ਹੋਣ ਕਾਰਨ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਅਰਸ਼ ਦੇ ਪਰਸੰਸਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।ਜਿਉਂ ਹੀ ਇਸ ਖੁਸ਼ੀ ਦੀ ਖਬਰ ਦਾ ਕਬੱਡੀ ਪ੍ਰੇਮੀਆਂ ਨੰੁੂ ਪਤਾ ਲੱਗਾ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਅਰਸ਼ ਦੇ ਘਰ ਪਹੁੰਚਕੇ ਉਸਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਸ੍ਰੀ ਆਨੰਦਪੁਰ ਸਾਹਿਬ ਤੋਂ ਅੱਜ ਮਿਤੀ 1 ਦਸਬੰਰ ਤੋਂ ਆਰੰਭ ਹੋਏ ਇਹ ਮੈਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਵਿੱਚ ਕਰਵਾਏ ਜਾ ਰਹੇ ਹਨ।ਜਿੰਨਾਂ ਦਾ ਸੈਮੀਫਾਇਨਲ ਸ੍ਰੀ ਆਨੰਦਪੁਰ ਸਾਹਿਬ ਵਿਖ ਹੋਣ ਉਪਰੰਤ ਫਾਇਨਲ ਮੁਕਾਬਲਾ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਹੋਵੇਗਾ।ਇਸ ਮੌਕੇ ਅਰਸ਼ ਦੇ ਪਿਤਾ ਕੁਲਵੰਤ ਸਿੰਘ ਐਸ.ਆਈ,ਤਾਇਆ ਮਨਮੋਹਨ ਸਿੰਘ ਐਸ.ਆਈ.,ਚਾਚਾ ਸੁਖਚੈਨ ਸਿੰਘ ਹੈੱਡ ਕਾਂਸਟੇਬਲ ,ਪਹਿਲਵਾਨ ਸਰਪੰਚ ਲਖਬੀਰ ਸਿੰਘ,ਪਹਿਲਵਾਨ ਤਾਰਾ ਸਿੰਘ,ਸਾਬਕਾ ਸਰਪੰਚ ਰਾਏ ਦਵਿੰਦਰ ਸਿੰਘ ਅਤੇ ਵੱਖ ਵੱਖ ਖੇਡ ਕਲੱਬਾਂ ਦੇ ਪ੍ਰਧਾਨਾਂ ਵੱਲੋਂ ਅਰਸ਼ ਦੀ ਚੋਣ ਲਈ ਚੋਣਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।