‘ਕਿਵੇਂ ਲੱਗਾ ਸੰਸਦ `ਚ ਭਗਤ ਸਿੰਘ ਦਾ ਬੁੱਤ` 10 ਕਿਤਾਬਾਂ ਬਲੱਡ ਵਾਲਟ ਲਾਇਬ੍ਰੇਰੀ ਨੂੰ ਭੇਂਟ।

‘ਕਿਵੇਂ ਲੱਗਾ ਸੰਸਦ `ਚ ਭਗਤ ਸਿੰਘ ਦਾ ਬੁੱਤ` 10 ਕਿਤਾਬਾਂ ਬਲੱਡ ਵਾਲਟ ਲਾਇਬ੍ਰੇਰੀ ਨੂੰ ਭੇਂਟ।

ਚੋਹਲਾ ਸਾਹਿਬ 20 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਾ: ਮਨੋਹਰ ਸਿੰਘ ਗਿੱਲ ਪਦਮ ਵਿਭੂਸ਼ਨ ਸੈਕਟਰੀ ਭਾਰਤ ਸਰਕਾਰ, ਸਾਬਕਾ ਮੁੱਖ ਚੋਣ ਕਮਿਸ਼ਨਰ,ਸਾਬਕਾ ਖੇਡ ਮੰਤਰੀ ਵੱਲੋਂ ਲਿਖੀ ਕਿਤਾਬ ‘ਕਿਵੇਂ ਲੱਗਾ ਸੰਸਦ `ਚ ਭਗਤ ਸਿੰਘ ਦਾ ਬੁੱਤ’ ਦੀਆਂ 10 ਕਿਤਾਬਾਂ ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਸ਼ੁਬੇਗ ਸਿੰਘ ਧੁੰਨ ਅਤੇ ਨੰਬਰਦਾਰ ਤਰਸੇਮ ਸਿੰਘ ਅਲਾਦੀਨਪੁਰ ਵੱਲੋਂ ਬਲੱਡ ਵਾਲਟ ਲਾਇਬ੍ਰੇਰੀ ਗੁਰੂ ਅਰਜਨ ਦੇਵ ਜੀ ਮਾਰਕੀਟ ਚੋਹਲਾ ਸਾਹਿਬ ਨੂੰ ਦਾਨ ਕੀਤੀਆਂ।ਚੇਅਰਮੈਨ ਧੁੰ਼ਨ ਨੇ ਕਿਹਾ ਕਿ ਇਸ ਕਿਤਾਬ ਵਿੱਚ ਡਾ: ਮਨੋਹਰ ਸਿੰਘ ਗਿੱਲ ਵੱਲੋਂ ਦੱਸਿਆ ਕਿ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘਦੇ ਹੋਏ ਸੰਸਦ ਵਿੱਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਇਆ ਗਿਆ ਹੈ ਅਤੇ ਇਸ ਸਬੰਧੀ ਲਿਖੀਆਂ ਵੱਖ ਵੱਖ ਲੈਟਰਾਂ ਬਾਰੇ ਵੀ ਖੁੱਲਕੇ ਵਿਚਾਰ ਚਰਚਾ ਕੀਤੀ ਗਈ ਹੈ।ਉਹਨਾਂ ਕਿਹਾ ਕਿ ਇਹ ਕਿਤਾਬ ਪਾਠਕ ਲਾਇਬ੍ਰੇਰੀ ਤੋਂ ਪੜਨ ਲਈ ਪ੍ਰਾਪਤ ਕਰ ਸਕਦੇ ਹਨ।ਉਹਨਾਂ ਕਿਹਾ ਭਵਿੱਖ ਵਿੱਚ ਵੀ ਅਸੀਂ ਬਲੱਡ ਵਾਲਟ ਲਾਇਬ੍ਰੇਰੀ ਦੀ ਲੋੜ ਅਨੁਸਾਰ ਸਹਾਇਤਾ ਕਰਦੇ ਰਹਾਂਗਾ।ਉਹਨਾਂ ਕਿਹਾ ਕਿ ਅੱਜ ਦੇ ਇਸ ਯੁੱਗ ਵਿੱਚ ਬੱਚੇ ਅਤੇ ਨੋਜਵਾਨ ਹਰ ਵੇਲੇ ਮੋਬਾਇਲ ਨਾਲ ਜੁੜੇ ਰਹਿੰਦੇ ਹਨ ਜਦਕਿ ਸਾਨੂੰ ਕਿਤਾਬਾਂ ਨਾਲ ਜੁੜਨ ਦੀ ਜਰੂਰਤ ਹੈ।ਇਸ ਸਮੇਂ ਕਨਵੀਨਰ ਸੰਦੀਪ ਸਿੰਘ ਸਿੱਧੂ ਅਤੇ ਪਰਮਿੰਦਰ ਚੋਹਲਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਬਲੱਡ ਵਾਲਟ ਲਾਇਬ੍ਰੇਰੀ ਚੋਹਲਾ ਫਾਰਮ ਸੈਂਟਰ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਕੀਟ ਚੋਹਲਾ ਸਾਹਿਬ ਵਿਖੇ ਸਥਿਤ ਹੈ ਕੋਈ ਵੀ ਸੱਜਣ ਇਥੋਂ ਮੁਫ਼ਤ ਕਿਤਾਬਾਂ ਪੜ੍ਹਨ ਲਈ ਘਰ ਲਿਜਾ ਸਕਦਾ ਹੈ ਜਾਂ ਬੈਠਕੇ ਕਿਤਾਬ ਪੜ੍ਹ ਸਕਦਾ ਹੈ ਅਤੇ ਦਾਨੀ ਸੱਜਣ ਕਿਤਾਬਾਂ ਦਾਨ ਵੀ ਕਰ ਸਕਦੇ ਹਨ।ਇਸ ਸਮੇਂ ਪ੍ਰਧਾਨ ਮਨਜੀਤ ਸੰਧੂ,ਪ੍ਰਧਾਨ ਬਲਵਿੰਦਰ ਸਿੰਘ,ਸਾਬਕਾ ਪ੍ਰਧਾਨ ਰਾਕੇਸ਼ ਨਈਅਰ,ਰਾਕੇਸ਼ ਕੁਮਾਰ ਬਾਵਾ,ਤੇਜਿੰਦਰ ਸਿੰਘ ਖਾਲਸਾ,ਪ੍ਰਿੰਸੀਪਲ ਹਰਪ੍ਰੀਤ ਸਿੰਘ ਚੰਬਾ,ਨਿਰਮਲ ਸਿੰਘ ਸੰਗਤਪੁਰ,ਹਰਜਿੰਦਰ ਸਿੰਘ ਰਾਏ,ਹਰਭਜਨ ਸਿੰਘ ਧੁੰਨ,ਗੁਰਬਿੰਦਰ ਸਿੰਘ,ਮਨਜਿੰਦਰ ਸਿੰਘ ਪੰਡੋਰੀ,ਡਾਇਰੈਕਟਰ ਬਲਬੀਰ ਸਿੰਘ ਬੱਲੀ,ਭਗਤ ਸਿੰਘ ਰੂੜੀਵਾਲਾ,ਸਤਨਾਮ ਸਿੰਘ ਸੱਤੀ ਆਦਿ ਹਾਜ਼ਰ ਸਨ।