ਡਾਕਟਰ ਸੁਖਦੀਪ ਸਿੰਘ ਔਲਖ ਨੂੰ ਗਹਿਰਾ ਸਦਮਾਂ ਸੱਸ ਮਨਜੀਤ ਕੌਰ ਦਾ ਦਿਹਾਂਤ।

ਡਾਕਟਰ ਸੁਖਦੀਪ ਸਿੰਘ ਔਲਖ ਨੂੰ ਗਹਿਰਾ ਸਦਮਾਂ ਸੱਸ ਮਨਜੀਤ ਕੌਰ ਦਾ ਦਿਹਾਂਤ।

ਚੋਹਲਾ ਸਾਹਿਬ 6 ਅਪ੍ਰੈਲ (ਮਨਜੀਤ ਸੰਧੂ,ਹਰਪ੍ਰੀਤ ਚੰਬਾ)
ਡਾਕਟਰ ਸੁਖਦੀਪ ਸਿੰਘ ਔਲਖ ਨੂੰ ਉਸ ਸਮੇਂ ਗਹਿਰਾ ਸਦਮਾਂ ਪਹੁੰਚਿਆ ਜਦ ਉਹਨਾਂ ਦੀ ਸੱਸ ਸਰਦਾਰਨੀ ਮਨਜੀਤ ਕੌਰ ਵਾਸੀ ਢੋਟੀਆਂ ਜਿਲ੍ਹਾ ਤਰਨ ਤਾਰਨ ਦਾ ਅਚਾਨਕ ਦਿਹਾਂਤ ਹੋ ਗਿਆ ਹੈ।ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਸੁਖਦੀਪ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਦੀ ਸੱਸ ਮਨਜੀਤ ਕੌਰ ਵਾਸੀ ਢੋਟੀਆਂ ਜਿਲ੍ਹਾ ਤਰਨ ਤਾਰਨ ਜਿੰਨਾਂ ਦੀ ਉਮਰ 67 ਸਾਲ ਹੈ ਅਤੇ ਬੀਤੇ ਦਿਨੀਂ ਅਚਾਨਕ ਉਹ ਪਰਿਵਾਰ ਦਾ ਸਾਥ ਛੱਡ ਗਏ ਹਨ ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਇਸ ਸਮੇਂ ਦੁੱਖੀ ਹਿਰਦਿਆਂ ਵਿੱਚ ਬਲਰਾਜ ਸਿੰਘ,ਹਰਮਨਦੀਪ ਕੌਰ ਨੂੰਹ,ਖੁਸ਼ਬੀਰ ਸਿੰਘ,ਅਮਨਦੀਪ ਕੌਰ ਇਟਲੀ,ਮਾਸਟਰ ਜਗਜੀਤ ਸਿੰਘ,ਰਮਨਦੀਪ ਕੌਰ ਦਦੇਹਰ ਸਾਹਿਬ,ਰਾਜਵਿੰਦਰ ਕੌਰ,ਸਰਪੰਚ ਮਨਦੀਪ ਸਿੰਘ ਸਹਿਬਾਜਪੁਰ,ਕਵਲਜੀਤ ਕੌਰ ਸਹਿਬਾਜਪੁਰ,ਦਿਲਬਾਗ ਸਿੰਘ,ਜਗਦੀਪ ਸਿੰਘ ਪਵਾਰ ਆਦਿ ਸ਼ਾਮਿਲ ਹਨ।