ਚੀਨ ਦੇ ਵਿਦਿਆਰਥੀ ਦੁਨੀਆਂ ਵਿਚ ਸਭ ਤੋਂ ਤੇਜ਼

ਚੀਨ ਦੇ ਵਿਦਿਆਰਥੀ ਦੁਨੀਆਂ ਵਿਚ ਸਭ ਤੋਂ ਤੇਜ਼

ਵਾਸ਼ਿੰਗਟਨ: ਬੱਚਿਆਂ ਵਿਚ ਪੜ੍ਹਾਈ, ਗਣਿਤ ਅਤੇ ਵਿਗਿਆਨ ਦੀ ਸਮਝ ਜਾਣਨ ਲਈ ਕੀਤੇ ਗਏ ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਚੀਨ ਦੇ ਵਿਦਿਆਰਥੀ ਦੁਨੀਆਂ ਵਿਚ ਸਭ ਤੋਂ ਤੇਜ਼ ਹਨ। ਭਵਿੱਖ ਵਿਚ ਆਰਥਕ ਤਾਕਤ ਅਤੇ ਤਕਨੀਕੀ ਆਰਥਿਕਤਾ ਦੇ ਸੰਘਰਸ਼ ਦੇ ਲਿਹਾਜ਼ ਨਾਲ ਇਸ ਮਾਮਲੇ ਵਿਚ ਚੀਨ ਦੂਜੇ ਦੇਸ਼ਾਂ ਤੋਂ ਅੱਗੇ ਨਿਕਲਣ ਦੀ ਸਮਰੱਥਾ ਰੱਖਦਾ ਹੈ।

ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ ਦੇ ਦੁਨੀਆਂ ਭਰ ਵਿਚ 15 ਸਾਲਾ ਵਿਦਿਆਰਥੀਆਂ ਦੇ ਅਧਿਐਨ ਵਿਚ ਪਾਇਆ ਗਿਆ ਕਿ ਚੀਨ ਦੇ ਚਾਰ ਸੂਬੇ, ਬੀਜਿੰਗ, ਸ਼ੰਘਾਈ, ਜਿਆਂਗਸੂ ਅਤੇ ਝੇਜਿਆਂਗ ਦੇ ਵਿਦਿਆਰਥੀ ਵਿਗਿਆਨ ਅਤੇ ਗਣਿਤ ਵਿਚ ਵਧੀਆ ਪ੍ਰਦਰਸ਼ਨ ਕਰ ਰਹੇ ਸੀ। ਉਹਨਾਂ 'ਤੇ ਇਸ ਗੱਲ ਦਾ ਕੋਈ ਵੀ ਪ੍ਰਭਾਵ ਨਹੀਂ ਸੀ ਕਿ ਘਰ ਦੀ ਆਮਦਨ ਪ੍ਰਤੀ ਮੈਂਬਰ ਦੇ ਔਸਤ ਨਾਲ ਘੱਟ ਸੀ।ਓਈਸੀਡੀ ਦੀ ਜਨਰਲ ਸਕੱਤਕ ਏਂਜਲ ਗੁਰੀਆ ਨੇ ਕਿਹਾ ਕਿ ਉਹਨਾਂ ਦੇ ਸਕੂਲਾਂ ਦੀ ਗੁਣਵੱਤਾ ਕੱਲ ਦੀ ਆਰਥਿਕਤਾ ਦੀ ਤਾਕਤ ਵਿਚ ਵਾਧਾ ਕਰੇਗੀ। 79 ਦੇਸ਼ਾਂ ਦੇ 6 ਲੱਖ ਵਿਦਿਆਰਥੀਆਂ ਦੇ ਪੀਆਈਐਸਏ ਅਧਿਐਨ ਵਿਚ ਪਾਇਆ ਗਿਆ ਹੈ ਕਿ ਕਦੀ-ਕਦੀ ਸਿੱਖਿਆ ਲਈ ਸਮਰਪਿਤ ਸਰੋਤਾਂ ਦੇ ਬਾਵਜੂਜ ਸਿੱਖਿਆ ਵਿਚ ਸੁਧਾਰ ਨਹੀਂ ਹੋ ਰਿਹਾ ਹੈ।ਇਹ ਓਈਸੀਡੀ ਦੇਸ਼ਾਂ ਲਈ ਇਕ ਵੱਡੀ ਸਮੱਸਿਆ ਹੈ, ਜੋ ਪਿਛਲੇ ਦਹਾਕੇ ਵਿਚ ਪ੍ਰਾਇਮਰੀ ਅਤੇ ਸੈਕੰਡਰੀ ਵਿਦਿਆਰਥੀ 'ਤੇ 15 ਫੀਸਦੀ ਤੋਂ ਜ਼ਿਆਦਾ ਖਰਚ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਪਹਿਲੀ ਵਾਰ ਸਾਲ 2000 ਵਿਚ ਪੀਆਈਐਸਏ ਨੂੰ ਅਯੋਜਿਤ ਕਰਨ ਤੋਂ ਬਾਅਦ ਤੋਂ ਜ਼ਿਆਦਾਤਰ ਓਈਸੀਡੀ ਦੇਸ਼ਾਂ ਨੇ ਅਪਣੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿਚ ਲਗਭਗ ਕੋਈ ਸੁਧਾਰ ਨਹੀਂ ਦੇਖਿਆ।ਰਿਪੋਰਟ ਵਿਚ ਸਮਾਜਿਕ-ਆਰਥਿਕ ਪਿਛੋਕੜ ਦੇ ਅਧਾਰ ਤੇ ਵਿਦਿਅਕ ਪ੍ਰਾਪਤੀ ਵਿਚ ਅਸਮਾਨਤਾਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ।ਕੁਝ ਦੇਸ਼ਾਂ ਵਿਚ ਜਿੱਥੇ ਸਿੱਖਿਆ 'ਤੇ ਸਰਕਾਰੀ ਖਰਚਾ ਜ਼ਿਆਦਾ ਹੈ ਉੱਥੇ ਹੀ ਵਿਦਿਆਰਥੀਆਂ ਦਾ ਪਿਛੋਕੜ ਉਹਨਾਂ ਦੇ ਵਿਦਿਅਕ ਨਤੀਜਿਆਂ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।