ਕੈਪਟਨ ਦਾ ਫ਼ਸਲਾਂ ਦੇ ਖਰਾਬੇ ਲਈ ਵੱਡਾ ਐਲਾਨ
Fri 31 May, 2019 0ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਛੀਵਾੜਾ ਸ਼ਹਿਰ ਲਈ ਗਰਾਂਟਾਂ ਦੇ ਖੁੱਲ੍ਹੇ ਗੱਫ਼ੇ ਐਲਾਨਣ ਦੇ ਨਾਲ-ਨਾਲ ਬੀਤੇ ਮਹੀਨੇ ਬਾਰਸ਼ ਕਾਰਨ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਕੈਪਟਨ ਨੇ ਮਾਛੀਵਾੜਾ ’ਚ ਗਨੀ ਖ਼ਾਂ ਤੇ ਨਬੀ ਖ਼ਾਂ ਦੀ ਯਾਦਗਾਰ ਉਸਾਰਨ ਦਾ ਵੀ ਐਲਾਨ ਕੀਤਾ।
Capt.Amarinder Singh✔@capt_amarinder
Laid the foundation stone of the IFFCO-CN Food Processing Plant, facilitated by @invest_punjab in Samrala, Ludhiana. This project will benefit over 10,000 farmers, besides generating employment for our youth and boosting the agro-economic ecosystem of the region! #RisingPunjab
177 people are talking about this
ਸੀਐਨ ਇਫ਼ਕੋ ਪ੍ਰਾਈਵੇਟ ਲਿਮਟਿਡ ਵੱਲੋਂ ਉਸਾਰੇ ਜਾਣ ਵਾਲੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਣ ਇੱਥੇ ਪੁੱਜੇ ਮੁੱਖ ਮੰਤਰੀ ਨੇ ਰੈਲੀ ਨੂੰ ਵੀ ਸੰਬੋਧਨ ਕੀਤਾ। ਕੈਪਟਨ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ 31 ਮਈ ਤਕ ਰਿਪੋਰਟ ਭੇਜ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਮਿਲ ਜਾਵੇਗਾ।
ਇਸ ਮੌਕੇ ਕੈਪਟਨ ਨੇ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਕਾਰਨ ਮਾਛੀਵਾੜਾ ਸਾਹਿਬ ਦੀ ਧਰਤੀ ਬਹੁਤ ਪਵਿੱਤਰ ਤੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਇਸ ਸ਼ਹਿਰ ਦੇ ਵਾਸੀ ਰਹੇ ਗਨੀ ਖਾਂ ਨਬੀ ਖਾਂ ਦੀ ਯਾਦ ਵਿੱਚ ਵੱਡੀ ਯਾਦਗਾਰ ਸਥਾਪਤ ਕੀਤੀ ਜਾਵੇਗੀ। ਕੈਪਟਨ ਨੇ ਮਾਛੀਵਾੜਾ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਬੇਟ ਖੇਤਰ ਦੇ ਪਿੰਡਾਂ ਨੂੰ ਜੋੜਦੀ ਚੱਕ ਲੋਹਟ ਤਕ ਜਾਂਦੀ ਸੜਕ ਦੀ ਮੁਰੰਮਤ ਲਈ ਅੱਠ ਕਰੋੜ ਰੁਪਏ ਜਾਰੀ ਕਰਨ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਰੋਪੜ ਰੋਡ ’ਤੇ ਸਥਿਤ ਪਿੰਡ ਕੱਚਾ ਮਾਛੀਵਾੜਾ ਵਿਖੇ ਨਵੀਂ ਸਿਹਤ ਡਿਸਪੈਂਸਰੀ ਵੀ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ।
RaveenMediaAdvPunCM@RT_MediaAdvPbCM
Major boost to industry & employment opportunity in Punjab with @capt_amarinder laying foundation stone for Rs 521 Cr Vegetable Processing Plant being developed by @IFFCO_PR and Spain’s CN Corp near Samrala @EmbEspIndia @invest_punjab
See RaveenMediaAdvPunCM's other Tweets
ਮਾਛੀਵਾੜਾ ਤੇ ਸਮਰਾਲਾ ਸ਼ਹਿਰ ਦੇ ਵਿਕਾਸ ਲਈ 3 ਕਰੋੜ ਰੁਪਏ ਦੀ ਗ੍ਰਾਂਟ ਤੋਂ ਇਲਾਵਾ 20 ਲੱਖ ਰੁਪਏ ਸਮਰਾਲਾ ਸ਼ਹਿਰ ’ਚ ਕਮਿਊਨਿਟੀ ਸੈਂਟਰ ਲਈ ਖਰਚੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਸਮਰਾਲਾ ਸ਼ਹਿਰ ਦੇ ਸੀਵਰੇਜ਼ ਪ੍ਰੋਜੈਕਟ ਨੂੰ ਮੁਕੰਮਲ ਲਈ ਜੋ ਵੀ ਗ੍ਰਾਂਟ ਦੀ ਜਰੂਰਤ ਹੋਵੇਗੀ ਉਹ ਮੁਹੱਈਆ ਕਰਵਾ ਦਿੱਤੀ ਜਾਵੇਗੀ। ਮਾਛੀਵਾੜਾ ’ਚ ਨਵੀਂ ਤਕਨੀਕੀ ਕਾਲਜ ਆਈਟੀਆਈ ਖੋਲ੍ਹੀ ਜਾਵੇਗੀ ਜਿੱਥੇ ਇਲਾਕੇ ਦੇ ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੇ ਤਕਨੀਕੀ ਕੋਰਸ ਕਰ ਸਕਣਗੇ।
Comments (0)
Facebook Comments (0)