ਪੀਜੀਆਈ 'ਚ ਫਤਿਹਵੀਰ ਦਾ ਪੋਸਟਮਾਰਟਮ ਹੋਇਆ ਖ਼ਤਮ
Tue 11 Jun, 2019 0ਚੰਡੀਗੜ੍ਹ:
ਬੋਰਵੈੱਲ ਵਿਚ ਡਿਗ ਕੇ ਮੌਤੇ ਦੇ ਮੂੰਹ ਵਿਚ ਗਏ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੀਜੀਆਈ ਵਿਚ ਪੋਸਟ ਮਾਰਟਮ ਕੀਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਫਤਿਹਵੀਰ ਨੂੰ ਪੀਜੀਆਈ ਮ੍ਰਿਤਕ ਹੀ ਲਿਆਂਦਾ ਗਿਆ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਗਲ ਚੁੱਕਿਆ ਸੀ। ਹੁਣ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰ ਉਸ ਦੀ ਮੌਤ ਕਦੋਂ ਅਤੇ ਕਿਸ ਕਾਰਨ ਹੋਈ ਹੈ।
ਇਥੇ ਹੀ ਦੱਸਣਯੋਗ ਹੈ ਕਿ ਬੋਰਵੈੱਲ ਵਿਚ ਡਿੱਗੇ ਦੋ ਸਾਲਾ ਫਤਿਹਵੀਰ ਸਿੰਘ ਨੂੰ 110 ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਜ ਸਵੇਰੇ ਕਰੀਬ ਸਾਢੇ 5 ਵਜੇ ਬਾਹਰ ਕੱਢ ਲਿਆ ਗਿਆ ਸੀ। ਭਾਵੇਂ ਕਿ ਬੋਰਵੈੱਲ ਵਿਚੋਂ ਕੱਢਣ ਸਾਰ ਹੀ ਫਤਿਹਵੀਰ ਨੂੰ ਐਂਬੂਲੈਂਸ ਰਾਹੀਂ ਪੀਜੀਆਈ ਚੰਡੀਗੜ੍ਹ ਵਿਖੇ ਲਿਆਂਦਾ ਗਿਆ ਪਰ ਅਫ਼ਸੋਸ ਕਿ ਉਦੋਂ ਬਹੁਤ ਦੇਰ ਹੋ ਚੁੱਕੀ ਸੀ। ਪੀ. ਜੀ. ਆਈ. ਦੇ ਡਾਕਟਰਾਂ ਵਲੋਂ ਫਤਿਹਵੀਰ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਲੋਕਾਂ ਵਲੋਂ ਪੀ. ਜੀ. ਆਈ. ਬਾਹਰ ਲਗਾਤਾਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਗਰੀਬ ਦਾ ਬੱਚਾ ਸੀ ਤਾਂ ਹੀ ਮਰਨ ਦਿੱਤਾ ਗਿਆ।
ਲੋਕਾਂ ਵਲੋਂ ਕੈਪਟਨ ਸਰਕਾਰ ਖਿਲਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮ੍ਰਿਤਕ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀ. ਜੀ. ਆਈ. ਦੇ ਡਾਕਟਰਾਂ ਵਲੋਂ 10 ਵਜੇ ਸ਼ੁਰੂ ਕਰ ਦਿੱਤਾ ਸੀ ਜੋ ਕਿ ਹੁਣ ਤੱਕ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਦੇ ਲਈ ਡਾਕਟਰਾਂ ਦਾ ਵਿਸ਼ੇਸ਼ ਪੈਨਲ ਬਣਾਇਆ ਗਿਆ ਸੀ। ਫਿਲਹਾਲ ਡਾਕਟਰਾਂ ਦੀ ਮੰਨੀਏ ਤਾਂ ਫਤਿਹਵੀਰ ਸਿੰਘ ਦੀ ਮੌਤ ਪੀ. ਜੀ. ਆਈ. 'ਚ ਲਿਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਗਲ ਚੁੱਕਿਆ ਸੀ।
ਪਰਮਿੰਦਰ ਢੀਂਡਸਾ ਵੀ ਪੁੱਜੇ ਪੀਜੀਆਈ: ਇਸ ਦੁੱਖ ਦੀ ਘੜੀ ਵਿਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਪੁੱਜ ਚੁੱਕੇ ਹਨ। ਹਾਲਾਂਕਿ ਫਤਿਹਵੀਰ ਦੀ ਮੌਤ ਤੋਂ ਬਾਅਦ ਪੀਜੀਆਈ ਬਾਹਰ ਲਗਾਤਾਰ ਲੋਕਾਂ ਵੁੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਲਈ ਪੀਜੀਆਈ ਦੇ ਬਾਹਰ ਭਾਰੀ ਸੁਰੱਖਿਆ ਫੋਰਸ ਲਾਈ ਗਈ ਹੈ।
Comments (0)
Facebook Comments (0)