ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੇ ਨਤੀਜ਼ੇ ਸ਼ਾਨਦਾਰ

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੇ ਨਤੀਜ਼ੇ ਸ਼ਾਨਦਾਰ

ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ : ਪ੍ਰਿੰਸੀਪਲ ਡਾ: ਜਤਿੰਦਰ ਕੁਮਾਰ
ਚੋਹਲਾ ਸਾਹਿਬ 21 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ )
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰਵੀਂ ਕਲਾਸ ਦੇ ਨਤੀਜੇ ਐਲਾਨੇ ਗਏ ਹਨ ਇਹਨਾਂ ਨਤੀਜਿਆਂ ਵਿੱਚ ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿੱਚ ਪੜ੍ਹਦੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ: ਜਤਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਕਾਲਜ ਦੇ ਵਿਦਿਆਰਥੀਆਂ ਕਾਮਰਸ ਵਿਭਾਗ ਦੀ ਕੋਮਲਪ੍ਰੀਤ ਕੌਰ ਨੇ 89% ਸਾਇੰਸ ਵਿਭਾਗ ਦੀ ਹਰਪ੍ਰੀਤ ਕੌਰ ਅਤੇ ਆਂਚਲ ਨੇ 84% ਅੰਕ,ਆਰਟਸ ਵਿਭਾਗ ਦੇ ਗੁਰਸੇਵਕ ਸਿੰਘ ਨੇ 85% ,ਬਲਜੀਤ ਕੌਰ ਨੇ 85% ਅੰਕ ਹਾਸਲ ਕਰਕੇ ਇਲਾਕੇ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਉਹਨਾਂ ਕਿਹਾ ਕਿ ਕਾਮਰਸ ਵਿਭਾਗ ਦੀ ਪ੍ਰਭਜੋਤ ਕੌਰ ਨੇ ਦੂਜਾ ਅਤੇ ਪਵਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਉਹਨਾਂ ਕਿਹਾ ਕਿ ਕਾਲਜ ਵਿੱਚ ਗਿਆਵੀਂ,ਬਾਰਵੀਂ,ਬੀ.ਏ,ਬੀ.ਐਸ.ਸੀ.(ਇਕਨਾਮਿਕਸ),ਬੀ.ਐਸ.ਸੀ.(ਕੰਪਿਊਟਰ ਸਾਇੰਸ), ਬੀ.ਐਸ.ਸੀ. (ਨਾਨ ਮੈਡੀਕਲ) , ਬੀ.ਸੀ.ਏ,ਬੀ.ਬੀ.ਏ, ਬੀ.ਕਾਮ, ਐਮ.ਐਸ.ਸੀ.(ਮੈਥ),ਐਮ.ਐਸ.ਸੀ.(ਕੰਪਿਊਟਰ ਸਾਇੰਸ) ਐਮ.ਐਸ.ਸੀ., (ਆਈ.ਟੀ) ਐਮ.ਏ(ਇਕਨਾਮਿਕਸ),ਐਮ.ਕਾਮ,ਐਮ.ਏ.(ਹਿਸਟਰੀ),ਐਮ.ਏ ਪੰਜਾਬੀ,ਪੀ.ਜੀ.ਡੀ.ਸੀ.ਏ., ਡੀ.ਸੀ.ਏ, ਡੀ.ਐਸ.ਟੀ. ਲਈ ਦਾਖਲਾ ਜਾਰੀ ਹੈ।ਉਹਨਾਂ ਕਿਹਾ ਕਿ ਕਾਲਜ ਵਿੱਚ ਲੜਕੇ ਲੜਕੀਆਂ ਲਈ ਵੱਖ ਵੱਖ ਐਨ.ਸੀ.ਸੀ.,ਐਨ.ਐਸ.ਐਸ.ਯੂਨਿਟ ਹਨ।ਕਾਲਜ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਦੇ ਨਾਲ ਵੱਖ ਤੋਂ ਵੱਧ ਸਹੂਲਤਾਂ ਦੇਣ ਕਰਕੇ ਇਲਾਕੇ ਵਿੱਚ ਪ੍ਰਸਿੱਧ ਹੈ।ਉਹਨਾਂ ਨੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਿ਼ਰਵਾਦ ਦਿੱਤਾ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।