ਫਰੈਂਚ ਓਪਨ: ਐਸ਼ਲੇ ਬਾਰਟੀ ਫਰੈਂਚ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਆਸਟਰੇਲਿਆਈ ਖਿਡਾਰਨ ਬਣੀ
Sun 16 Jun, 2019 0ਅੱਠਵਾਂ ਦਰਜਾ ਪ੍ਰਾਪਤ ਐਸ਼ਲੇ ਬਾਰਟੀ ਨੇ ਫਰੈਂਚ ਓਪਨ ਦੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਚੈੱਕ ਗਣਰਾਜ ਦੀ 19 ਸਾਲ ਦੀ ਮਾਰਕੇਟ ਵੋਂਦਰੋਯੂਸੋਵਾ ਨੂੰ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੇਮ ਖ਼ਿਤਾਬ ਹਾਸਲ ਕੀਤਾ। ਇਸ ਜਿੱਤ ਦੇ ਨਾਲ ਹੀ ਬਾਰਟੀ 46 ਸਾਲ ਮਗਰੋਂ ਫਰੈਂਚ ਓਪਨ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਆਸਟਰੇਲਿਆਈ ਖਿਡਾਰਨ ਬਣ ਗਈ। ਇਸ ਤੋਂ ਪਹਿਲਾਂ 1973 ਵਿੱਚ ਮਾਰਗਰੇਟ ਕੋਰਟ ਪੈਰਿਸ ਵਿੱਚ ਚੈਂਪੀਅਨ ਬਣਨ ਵਾਲੀ ਆਸਟਰੇਲਿਆਈ ਖਿਡਾਰਨ ਸੀ।
23 ਸਾਲ ਦੀ ਬਾਰਟੀ ਨੇ ਸਿਰਫ਼ 70 ਮਿੰਟ ਵਿੱਚ ਇਕਪਾਸੜ ਖ਼ਿਤਾਬੀ ਮੁਕਾਬਲੇ ਨੂੰ 6-1, 6-3 ਨਾਲ ਆਪਣੇ ਨਾਮ ਕੀਤਾ। ਬਾਰਟੀ ਨੂੰ ਇਸ ਜਿੱਤ ਦਾ ਫ਼ਾਇਦਾ ਰੈਂਕਿੰਗ ਵਿੱਚ ਵੀ ਮਿਲੇਗਾ। ਅਗਲੇ ਹਫ਼ਤੇ ਜਾਰੀ ਹੋਣ ਵਾਲੀ ਰੈਂਕਿਗਜ਼ ਵਿੱਚ ਉਹ ਜਾਪਾਨ ਦੀ ਨਾਓਮੀ ਓਸਾਕਾ ਮਗਰੋਂ ਦੂਜੇ ਸਥਾਨ ’ਤੇ ਪਹੁੰਚ ਜਾਵੇਗੀ।
Comments (0)
Facebook Comments (0)