ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼ੁਰੂ ਕੀਤਾ ਡੇਅਰੀ ਫ਼ਾਰਮ, ਅੱਜ ਕਮਾ ਰਿਹੈ ਡੇਢ ਲੱਖ ਰੁਪਏ ਮਹੀਨਾ

ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼ੁਰੂ ਕੀਤਾ ਡੇਅਰੀ ਫ਼ਾਰਮ, ਅੱਜ ਕਮਾ ਰਿਹੈ ਡੇਢ ਲੱਖ ਰੁਪਏ ਮਹੀਨਾ

ਪਟਿਆਲਾ :

ਪਟਿਆਲਾ ਤੋਂ ਰਾਜਪੁਰਾ ਨੂੰ ਜਾਂਦੀ ਮੁੱਖ ਸੜਕ ‘ਤੇ ਕਸਬਾ ਬਹਾਦਰਗੜ੍ਹ ਵਿਖੇ ਚੰਨੀ ਸਰਪੰਚ ਡੇਅਰੀ ਫਾਰਮ ਹੈ। ਇਥੇ ਮਿਹਨਤੀ ਪਸ਼ੂ ਪਾਲਕ ਗੁਰਚਰਨ ਸਿੰਘ ਚੰਨੀ ਰਹਿੰਦੇ ਸਨ। ਉਹ ਵੀਹ ਸਾਲ ਬਹਾਦਰਗੜ੍ਹ ਦੇ ਸਰਪੰਚ, ਪੰਜ ਸਾਲ ਬਲਾਕ ਸੰਮਤੀ ਦੇ ਮੈਂਬਰ ਅਤੇ ਪਿੰਡ ਦੇ ਨੰਬਰਦਾਰ ਵੀ ਰਹੇ ਸਨ। ਉਨ੍ਹਾਂ ਨੂੰ ਡੇਅਰੀ ਫਾਰਮ ਦਾ ਬਹੁਤ ਸ਼ੌਂਕ ਸੀ ਕੁਝ ਕਾਰਨਾਂ ਕਾਰਨਾ ਕਰਕੇ ਹੀ ਡੇਅਰੀ ਫਾਰਮ ਦਾ ਸੁਪਨਾ ਪੂਰਾ ਨਾ ਕਰ ਸਕੇ ਤੇ ਛੋਟੀ ਉਮਰ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਪਰ ਜਦੋਂ ਗੁਰਚਰਨ ਸਿੰਧ ਦੇ ਪੁੱਤਰ ਗੁਰਤਾਜ ਸਿੰਘ ਅਤੇ ਨੰਬਰਦਾਰ ਇਕਰਾਜ ਸਿੰਘ ਗਰੇਵਾਲ ਨੇ 2010 ਵਿਚ ਪਿਤਾ ਦਾ ਅਧੂਰਾ ਸੁਫ਼ਨਾ ਪੂਰਾ ਕਰਨ ਲਈ ਪਿਤਾ ਦੇ ਨਾਂ ਉਤੇ ਡੇਅਰੀ ਫਾਰਮ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਸੋਚਿਆ ਨਹੀਂ ਸੀ ਕਿ ਇਹ ਡੇਅਰੀ ਫਾਰਮ ਏਨਾ ਕਾਮਯੋਬ ਹੋ ਜਾਵੇਗਾ। ਦੇਵੇਂ ਭਰਾ ਪੜ੍ਹੇ-ਲਿਖੇ ਹਨ। ਉਨ੍ਹੇ ਨੇ ਫਾਰਮ ਨੂੰ ਸ਼ੁਰੂ ਕਰਨ ਲਈ ਬੈਂਕ ਤੋਂ ਅਠਾਰਾਂ ਲੱਕ ਰੁਪਏ ਦਾ ਕਰਜ਼ਾ ਲਿਆ ਸੀ ਜੋ ਹੁਣ ਉਤਰਾ ਦਿੱਤਾ ਹੈ।

ਉਹ 42 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਗਾਵਾਂ ਦਾ ਦੁੱਧ ਵੇਚਦੇ ਹਨ। ਦੁੱਧ ਦੇ ਪਦਾਰਥ ਤਿਆਰ ਕਰਕੇ ਵੇਚਣ ਬਾਰੇ ਵੀ ਸੋਚ ਰਹੇ ਹਨ। ਸਾਰੇ ਖਰਚੇ ਕੱਢ ਕੇ ਫਾਰਮ ਦੀ ਮਹੀਨਾਬਾਰ ਔਸਤਨ ਆਮਦਨ ਡੇਢ ਲੱਖ ਰੁਪਏ ਹੈ।

ਇਸ ਤਰ੍ਹਾਂ ਸਾਲਾਨਾ ਆਮਦਨ 18 ਲੱਖ ਰੁਪਏ ਬਣਦੀ ਹੈ। ਉਨਹਾਂ ਕੋਲ ਛੋਟੇ ਅਤੇ ਵੱਡੇ ਪਸ਼ੂਆਂ ਦੀ ਗਿਤੀ 85 ਦੇ ਕਰੀਬ ਹੈ। ਉਨ੍ਹਾਂ ਦੇ ਫਾਰਮ ਵਿਚ ਦੋਗਲੀ ਨਸਲ ਦੀਆਂ ਗਾਵਾਂ ਹਨ ਅਤੇ 30 ਗਾਵਾਂ ਦੁੱਧ ਦਿੰਦੀਆਂ ਹਨ ਅਤੇ ਰੋਜ਼ਾਨਾ ਦੁੱਧ ਦੀ ਪੈਦਾਵਾਰ ਸਾਢੇ ਪੰਜ ਕੁਇੰਟਲ ਹੈ।

ਮੱਝਾਂ ਦੇ ਦੁੱਧ ਦੀ ਮੰਗ ਨੂੰ ਦੇਖਦਿਆਂ ਇਕ ਦਰਜਨ ਮੁਰ੍ਹਾ ਨਸਲ ਦੀਆਂ ਕੱਟੀਆਂ ਖਰੀਦਾਂ ਹਨ। ਉਸ ਦਾ ਫਾਰਮ ਤਿੰਨ ਕਿੱਲਿਆਂ ਵਿਚ ਫੈਲਿਆ ਹੋਇਆ ਹੈ। ਇਕ ਖੁੱਲ੍ਹਾ ਹਵਾਦਾਰ ਝੌਪੜੀਨੁਮਾ ਸ਼ੈੱਡ ਹੈ। 100 ਕਿਲੋ ਫੀਡ ਵਿਚ 40 ਫ਼ੀਸਦੀ ਅਨਾਜ, 30 ਫ਼®ਸਦੀ ਖਲ, 26 ਫ਼ੀਸਦੀ ਡੀਓਸੀ, 2 ਫ਼ੀਸਦੀ ਧਾਤਾਂ ਦਾ ਚੂਰਾ ਅਤੇ 2 ਫ਼ੀਸਦੀ ਨਮਕ ਪਾਇਆ ਜਾਂਦਾ ਹੈ।

਼ਸਾਰੀਆਂ ਗਾਵਾਂ ਦਾ ਬੀਮਾ ਕਰਵਾਇਆ ਹੋਇਆ ਹੈ। ਸਮੇਂ-ਸਮੇਂ ਗਲਾਘੋਟੂ/ਮੂੰਹਖੁਰ ਦਾ ਟੀਕਾਕਰਨ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਦਾ ਲਾਭ ਵੀ ਲਿਆ ਜਾਂਦਾ ਹੈ।

ਇੱਕਰਾਜ ਨੇ ਸਰਕਾਰੀ ਮਹਿਕਮੇ ਤੋਂ ਪਸ਼ੂਆਂ ਦੀ ਸਾਂਭ-ਸੰਭਾਲ ਦਾ 15 ਤੇ 45 ਦਿਨਾਂ ਦਾ ਕੋਰਸ ਵੀ ਕੀਤਾ ਹੈ। ਪਸ਼ੂ ਦਾ ਬੁਖਾਰ ਦੇਖਣਾ, ਖੂਨ ਲੈਣਾ, ਗਲੂਕੋਜ਼ ਚੜ੍ਹਾਉਣਾ, ਮਨਸੂਈ ਗਰਭਦਾਨ, ਗੱਭਣ ਚੈੱਕ, ਦਵਾਈ ਭਰਨ ਆਦਿ ਕੰਮ ਉਹ ਆਪ ਕਰਦਾ ਹੈ। ਸਮੇਂ-ਸਮੇਂ ਵੈਟਨਰੀ ਡਾਕਟਰ ਦੀ ਸਲਾਹ ਲਈ ਜਾਂਦੀ ਹੈ।