ਹੋਮਿਓਪੈਥਿਕ ਵਿਭਾਗ ਵੱਲੋ ਕਰੋਨਾਂ ਵਾਇਰਸ ਤੋ ਬਚਾਅ ਅਤੇ ਪੋਸ਼ਨ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਾਨ
Fri 13 Mar, 2020 0ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਚੋਹਲਾ ਸਾਹਿਬ 13 ਮਾਰਚ 2020
ਜਿਲ੍ਹਾਂ ਹੋਮਿਓਪੈਥਿਕ ਅਫਸਰ ਡਾ ਬਲਿਹਾਰ ਸਿੰਘ ਦੇ ਦਿਸ਼ਾ ਨਿਰਦੇਸਾ ਤਹਿਤ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ ਸਰਹਾਲੀ ਵਿਖੇ ਕਰੋਨਾ ਵਾਇਰਸ ਤੋ ਬਚਣ ਦੇ ਉਪਾਅ ਅਤੇ ਭੋਜਨ ਦੀ ਪੋਸਟਿਕਤਾ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਡਾਂ. ਦਿਲਬਾਗ ਸਿੰਘ ਸੰਧੂ ਹੋਮਿਓਪੈਥਿਕ ਮੈਡੀਕਲ ਅਫਸਰ ਵੱਲੋ ਸਕੂਲ ਦੇ ਬੱਚਿਆਂ ਅਤੇ ਸਕੂਲ ਦੇ ਸਟਾਫ ਨਾਲ ਇਸ ਸਬੰਧੀ ਜਾਣਕਾਰੀ ਸਾਝੀ ਕਰਦੇ ਹੋਏ ਦੱਸਿਆ ਕਿ ਕਰੋਨਾ ਵਾਇਰਸ ਖਾਂਸੀ, ਜੁਕਾਮ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਭਿਆਨਕ ਬਿਮਾਰੀ ਦਾ ਕਾਰਨ ਬਣ ਸਕਦੀ ਹੈ।ਇਹਨਾ ਲੱਛਣਾ ਤੋ ਸੁਚੇਤ ਰਹਿਣ ਦੀ ਲੋੜ ਹੈ। ਇਹ ਖਾਂਸੀ, ਜੁਕਾਮ, ਛਿੱਕਾ ਮਾਰਨ ਨਾਲ ਫੈਲਦੀ ਹੈ। ਇਸ ਕਰਕੇ ਜੁਕਾਮ ਦੇ ਮਰੀਜਾ ਤੋ ਇੱਕ ਮੀਟਰ ਦੀ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ।ਕਿਸੇ ਨਾਲ ਹੱਥ ਮਿਲਾਉਣਾ, ਗਲੇ ਲੱਗਣਾ ਅਤੇ ਭੀੜ ਵਾਲੀਆ ਥਾਵਾਂ ਤੇ ਜਾਣ ਤੋ ਪਰਹੇਜ ਕਰਨਾ ਚਾਹੀਦਾ ਹੈ। ਖੁੱਲੇ ਵਿੱਚ ਨਹੀ ਥੁੱਕਣਾ ਚਾਹੀਦਾ ਹੈ। ਖਾਂਸੀ ਜਾ ਛਿੱਕ ਮਾਰਦੇ ਸਮੇ ਕੂਹਣੀ ਨਾਲ ਮੂੰਹ ਨੂੰ ਢੱਕ ਲੈਣਾ ਚਾਹੀਦਾ ਹੈ ਤਾਂ ਜੋ ਦੂਸਰਿਆਂ ਉੱਪਰ ਇੰਨਫੈਕਸ਼ਨ ਨਾ ਹੋਵੇ।ਇਸ ਤਰਾਂ ਦੇ ਲੱਛਣ ਮਿਲਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।ਇਸ ਦੇ ਨਾਲ ਹੀ ਬੱਚਿਆ ਨੂੰ ਭੋਜਨ ਵਿੱਚ ਪਾਈ ਜਾਦੀ ਪੋਸਟਿਕਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੁੰ ਹਰੇ ਪੱਤਿਆ ਵਾਲੀਆਂ ਸਬਜੀਆ ਵੱਧ ਤੋ ਵੱਧ ਖਾਣੀਆਂ ਚਾਹੀਦੀਆਂ ਹਨ। ਬਾਸੀਆਂ ਚੀਜਾਂ ਤੋ ਪਰਹੇਜ ਕਰਨਾ ਚਾਹੀਦਾ ਹੈ।ਮੌਸਮੀ ਫਲ ਅਤੇ ਸਬਜੀਆਂ ਦੀ ਵਰਤੋ ਵੱਧ ਤੋ ਵੱਧ ਕਰਨੀ ਚਾਹੀਦੀ ਹੈ।ਫਾਸਟ ਫੂਡ ਤੋ ਪ੍ਰਹੇਜ ਕਰਨਾ ਚਾਹੀਦਾ ਹੈ।ਆਪਣੀ ਸਡਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।ਇਸ ਸਮੇਂ ਡਾ: ਦਿਲਬਾਗ ਸਿੰਘ,ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲੀ ਬੱਚਿਆਂ ਨੂੰ ਹੱਥਾਂ ਨੂੰ ਸਹੀ ਤਰੀਕੇ ਨਾਲ ਧੋਣ ਦੀ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਵਿੱਚ ਕਰਨਜੀਤ ਸਿੰਘ ਡਿਸਪਂੈਸਰ ਸਰਕਾਰੀ ਹੋਮਿਓਪੈਥਿਕ ਡਿਸਪੈਸਰੀ ਸਰਹਾਲੀ ਦਾ ਵਿਸ਼ੇਸ ਯੋਗਦਾਨ ਰਿਹਾ।ਇਸ ਸੈਮੀਨਾਰ ਵਿੱਚ ਸਕੂਲ ਦੇ 250 ਬੱਚੇ ਅਤੇ ਸਕੂਲ ਦਾ ਸਟਾਫ ਅਤੇ ਪਿ੍ਰੰਸੀਪਲ ਗੁਰਪ੍ਰੀਤ ਸਿੰਘ,ਧੀਰਜ ਕੁਮਾਰ,ਜਗਸੀਰ ਸਿੰਘ,ਮੈਡਮ ਪਰਮਿੰਦਰ ਕੌਰ ਆਦਿ ਹਾਜਰ ਸਨ ।
ਕੈਪਸ਼ਨ : ਡਾ: ਦਿਲਬਾਗ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ ,ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ ਬੱਚਿਆਂ ਨੂੰ ਕਰੋਨਾ ਵਾਇਰਸ ਤੋ ਬਚਾਅ ਸਬੰਧੀ ਜਾਣਕਾਰੀ ਦਿੰਦੇ ਹੋਏ।
Comments (0)
Facebook Comments (0)