
ਅੱਖ ਦੇ ਅੱਥਰੂ ਪੀ ਪੁੱਤਰ
Wed 25 Dec, 2019 0
ਅੱਖ ਦੇ ਅੱਥਰੂ ਪੀ ਪੁੱਤਰ
ਤਕੜਾ ਹੋ ਕੇ ਜੀ ਪੁੱਤਰ
ਪੈਸੇ ਨਈਂ, ਕੁਝ ਵੇਲਾ ਕੱਢ
ਇਕ ਗੱਲ ਕਰਨੀ ਸੀ ਪੁੱਤਰ
ਤੇਰਾ ਘੋੜਾ ਬਣਦਾ ਸਾਂ
ਇਹ ਗੱਲ ਚੇਤੇ ਈ ਪੁੱਤਰ ?
ਅੱਜ ਮੈਂ ਭਾਰ ਹਾਂ ਤੇਰੇ ਤੇ
ਬਾਤ ਏ ਸੋਚਣ ਦੀ ਪੁੱਤਰ
"ਤੂੰ" ਤੇ ਆਖੀ ਬੈਠਾ ਏਂ
ਹੋਰ ਕੀ ਕਹਿਣਾ ਈ ਪੁੱਤਰ
ਮਾਂ-ਬੋਲੀ ਨਾ ਭੁੱਲ ਜਾਵੀਂ
ਪੜ੍ਹ ਕੇ ਏ. ਬੀ. ਸੀ. ਪੁੱਤਰ
ਉਂਜ ਤੇ ਸਾਹ ਸਾਹ ਨਿਅਮਤ ਏ
ਵੱਡੀ ਨਿਅਮਤ ਧੀ-ਪੁੱਤਰ
-- ਤਜੱਮਲ ਕਲੀਮ
Comments (0)
Facebook Comments (0)