ਕਿਸਾਨਾਂ ਵੱਲੋਂ 29 ਜਨਵਰੀ ਨੂੰ ਡੀ.ਸੀ. ਤੇ ਐਸ.ਐਸ.ਪੀ.ਦਫ਼ਤਰ ਘੇਰਨ ਦੀਆਂ ਤਿਆਰੀਆਂ
Sun 19 Jan, 2020 0ਰਾਕੇਸ਼ ਬਾਵਾ/ਨਿਰਮਲ ਸਿੰਘ ਸੰਗਤਪੁਰ
ਚੋਹਲਾ ਸਾਹਿਬ/ਸੰਗਤਪੁਰ 19 ਜਨਵਰੀ 2019
ਅੱਜ ਜੋਨ ਕਾਮਾਗਾਟਾਮਾਰੂ ਦੇ ਪਿੰਡਾਂ ਦਦੇਹਰ ਸਾਹਿਬ,ਸ਼ਕਰੀ,ਮੁੰਡਾ ਪਿੰਡ,ਗੁੱਜਰਪੁਰਾ ਅਤੇ ਚੋਹਲਾ ਸਾਹਿਬ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਅਜੀਤ ਸਿੰਘ ਚੰਬਾ ਅਤੇ ਕਲਵਿੰਦਰ ਸਿੰਘ ਦਦੇਹਰ ਸਾਹਿਬ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਸਭਰਾ,ਬਲਵਿੰਦਰ ਸਿੰਘ ਚੋਹਲਾ ਸਾਹਿਬ ਅਤੇ ਨਿਰਵੈਰ ਸਿੰਘ ਧੁੰਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੰਮੇਂ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਦਾ ਕੋਈ ਨਿਪਟਾਰਾ ਨਹੀਂ ਕੀਤਾ ਗਿਆ।ਜਿਸਦੇ ਵਿਰੋਧ ਵਿੱਚ ਕਿਸਾਨ ਸਘੰਰਸ਼ ਕਮੇਟੀ ਵੱਲੋ਼ 29 ਜਨਵਰੀ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਐਸ.ਐਸ.ਪੀ.ਦਫਤਰ ਤਰਨ ਤਾਰਨ ਵਿਖੇ ਮੋਰਚਾ ਲਗਾਇਆ ਜਾਵੇਗਾ।ਉਨਾਂ ਦੱਸਿਆ ਕਿ ਇਸ ਮੋਰਚੇ ਵਿੱਚ ਸਮੁੱਚੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜਦੂਰ ਸ਼ਮੂਲੀਅਤ ਕਰਨਗੇ।ਜਿਸ ਸਬੰਧੀ ਪਿੰਡ ਪੱਧਰ ਤੇ ਮੀਟਿੰਗਾਂ ਦਾ ਸਿਲਲਿਸਾ ਲਗਾਤਾਰ ਜਾਰੀ ਹੈ।ਉਨਾਂ ਕਿਹਾ ਕਿ ਸਮੁੱਚੇ ਅੱਜ ਸਮੁੱਚੇ ਦੇਸ਼ ਵਿੱਚ ਅਤੇ ਖਾਸਕਰਕੇ ਪੰਜਾਬ ਵਿੱਚ ਅਰਾਜਕਤਾ ਦਾ ਮਾਹੋਲ ਪਾਇਆ ਜਾ ਰਿਹਾ ਹੈ।ਅਫਸਰਸ਼ਾਹੀ ਆਮ ਜਨਤਾ ਤੇ ਹਾਵੀ ਹੁੰਦੀ ਜਾ ਰਹੀ ਹੈ ਆਰਥਿਕ ਮੰਦਹਾਲੀ ਦੇ ਕਾਰਨ ਕਿਸਾਨ ਅਤੇ ਮਜਦੂਰ ਲਗਾਤਾਰ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ।ਪੰਜਾਬ ਦੇ ਕਰਜਾਈ ਕਿਸਾਨਾਂ ਦੀ ਫੜੋ ਫੜਾਈ ਕਾਂਗਰਸ ਸਰਕਾਰ ਦੇ ਕਰਜਾ ਮੁਆਫੀ ਦੇ ਝੂਠੇ ਵਾਅਦਿਆਂ ਦੀ ਗਵਾਹੀ ਭਰ ਰਹੀ ਹੈ।ਜਿਸ ਦੇ ਚਲਦਿਆਂ ਸਮੁੱਚੇ ਜਿਲ੍ਹੇ ਵਿੱਚ ਹੀ ਕਿਸਾਨਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਖੇਤਰ ਦੇ ਹੜ੍ਹ ਪੀੜ੍ਹਤ ਕਿਸਾਨਾਂ ਨੂੰ ਖਰਾਬੇ ਵਜੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸਗੋਂ ਮਾਲ ਵਿਭਾਗ ਵੱਲੋਂ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।ਉਨਾਂ ਪੁਲਿਸ ਪ੍ਰਾਸ਼ਸ਼ਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਦਦੇਹਰ ਸਾਹਿਬ,ਢੋਟੀਆਂ,ਸ਼ਕਰੀ ਆਦਿ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੀ ਹੱਕ ਰੱਸੀ ਲਈ ਪੁਲਿਸ ਥਾਣਿਆਂ ਵਿੱਚ ਦਿੱਤੀਆਂ ਗਈਆਂ ਦਰਖਾਸਤਾਂ ਮਹਿਜ ਕਾਗਜ਼ ਦੇ ਟੁਕੜੇ ਬਣਕੇ ਰਹਿ ਗਈਆਂ ਹਨ।ਜਿਸ ਉੱਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ।ਅਜਿਹੇ ਕਈ ਹੋਰ ਮਸਲਿਆਂ ਨੂੰ ਲੈਕੇ ਹੀ 29 ਜਨਵਰੀ ਨੂੰ ਡੀ.ਸੀ.ਦਫਤਰ ਅਤੇ ਐਸ.ਐਸ.ਦਫਤਰਾਂ ਅੱਗੇ ਮੋਰਚੇ ਲਗਾਉਣ ਦਾ ਪ੍ਰੋਗਰਾਮ ਮਿਥਿਆ ਗਿਆ ਹੈ।ਇਸ ਮੋਕੇ ਕੁਲਵਿੰਦਰ ਸਿੰਘ ਦਦੇਹਰ ਸਾਹਿਬ,ਗੁਰਪ੍ਰੀਤ ਸਿੰਘ,ਹਰਜਿੰਦਰ ਸਿੰਘ,ਗੁਰਜੀਤ ਸਿੰਘ ਸ਼ਕਰੀ,ਕੁਲਵੰਤ ਸਿੰਘ ਮੁੰਡਾ ਪਿੰਡ,ਪਿਸ਼ੋਰਾ ਸਿੰਘ ਗੁੱਜਰਪੁਰਾ,ਮਹਿਲ ਸਿੰਘ,ਦਿਲਬਾਗ ਸਿੰਘ,ਗੁਰਦੇਵ ਸਿੰਘ ,ਅਮਰੀਕ ਸਿੰਘ,ਰਤਨ ਸਿੰਘ ਆਦਿ ਹਾਜਰ਼ ਸਨ।
Comments (0)
Facebook Comments (0)